ਬਸ ਕੁਝ ਪਲਾਂ ‘ਚ ਹੀ ਬੋਰਵੈੱਲ ‘ਚੋਂ ਬਾਹਰ ਕੱਢ ਲਿਆ ਜਾਵੇਗਾ “ਫਤਿਹਵੀਰ”

ਬਸ ਕੁਝ ਪਲਾਂ ‘ਚ ਹੀ ਬੋਰਵੈੱਲ ‘ਚੋਂ ਬਾਹਰ ਕੱਢ ਲਿਆ ਜਾਵੇਗਾ “ਫਤਿਹਵੀਰ”,ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੁਰਾ ਜਿਥੇ ਵੀਰਵਾਰ ਨੂੰ ਦੋ ਸਾਲ ਦਾ ਫਤਿਹਵੀਰ ਸਿੰਘ 140 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ ਅਤੇ ਲਗਾਤਾਰ 75 ਘੰਟਿਆਂ ਦੇ ਬਚਾਅ ਕਾਰਜਾਂ ਤੋਂ ਬਾਅਦ ਜਦੋਂ ਐਨ ਡੀ ਆਰ ਐਫ ਦੇ ਮੈਂਬਰ ਨੇ ਉਸ ਨੂੰ ਬਾਹਰ ਕੱਢਣ ਲਈ ਬਰਾਬਰ ਬਣਾਏ ਬੋਰ ਵਿਚ ਉਤਰ ਚੁੱਕੇ ਹਨ।

NDRF ਦੀ ਟੀਮ ਅਤੇ ਸਥਾਨਕ ਲੋਕਾਂ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਬੱਚੇ ਨੂੰ ਆਕਸੀਜ਼ਨ ਪਹੁੰਚਾਈ ਜਾ ਰਹੀ। ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਜਿੱਥੇ ਅੱਠ ਸੀਨੀਅਰ ਡਾਕਟਰਾਂ ਦੀ ਟੀਮ ਮੋਜੂਦ ਹੈ।

ਹੋਰ ਪੜ੍ਹੋ:ਚੋਣਾਂ ਦੌਰਾਨ ਮੋਗਾ ਦੇ ਪਿੰਡ ਚੜਿੱਕ ‘ਚ 2 ਧਿਰਾਂ ਵਿਚਾਲੇ ਭਿੜੰਤ, ਕਈ ਜ਼ਖਮੀ

ੳਥੇ ਹੀ ਡੀਐਸਪੀ ਸੰਗਰੂਰ ਸਤਪਾਲ ਸ਼ਰਮਾ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਤੇ ਟਰੈਫਿਕ ਮੁਲਾਜਮਾਂ ਨਾਲ ਮੌਜੂਦ ਹਨ।

ਹਰ ਵਿਅਕਤੀ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਹਨ ਤੇ ਦੁਨੀਆ ਭਰ ਦੇ ਲੋਕ ਫਤਿਹ ਲਈ ਅਰਦਾਸਾਂ ਕਰ ਰਹੇ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ।

-PTC News