ਸੰਗਰੂਰ STF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫਤਾਰ

Sangrur

ਸੰਗਰੂਰ STF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫਤਾਰ,ਸੰਗਰੂਰ: ਸੰਗਰੂਰ ਐੱਸ.ਟੀ.ਐੱਫ. ਨੂੰ ਉਸ ਸਮੇ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ 500 ਗ੍ਰਾਮ ਹੈਰੋਇਨ ਸਮੇਤ 2 ਔਰਤਾਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 2.5 ਕਰੋੜ ਹੈ।

Sangrur ਇਸ ਮਾਮਲੇ ਸਬੰਧੀ ਐੱਸ.ਟੀ.ਐੱਫ. ਸੰਗਰੂਰ ਦੇ ਇੰਚਾਰਜ ਰਵਿੰਦਰ ਭੱਲਾ ਨੇ ਕਿਹਾ ਕਿ ਇਨ੍ਹਾਂ ਨਾਲ ਇਕ ਹੋਰ ਔਰਤ ਵੀ ਸ਼ਾਮਲ ਹੈ, ਜੋ ਇਨ੍ਹਾਂ ਨੂੰ ਆਪਣੇ ਨਾਲ ਦਿੱਲੀ ਲੈ ਕੇ ਗਈ ਸੀ ਅਤੇ ਉਥੋਂ ਇਹ ਨਸ਼ਾ ਖਰੀਦ ਕੇ ਲਿਆਏ ਹਨ।

ਹੋਰ ਪੜ੍ਹੋ: ਇੱਕ ਵਾਰ ਫਿਰ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਸਫ਼ਲਤਾ, ਜੰਮੂ ‘ਚ ਵੱਡੇ ਅੱਤਵਾਦੀ ਸੰਗਠਨ ਦੇ 6 ਮੈਂਬਰ ਕੀਤੇ ਢੇਰ

Sangrur ਉਹਨਾਂ ਇਹ ਵੀ ਕਿਹਾ ਕਿ ਫੜੇ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਏਗੀ, ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

-PTC News