ਸੰਗਰੂਰ ‘ਚ ਹੜ੍ਹ ਦੀ ਸਥਿਤੀ ਹੋਈ ਗੰਭੀਰ, ਡਿਪਟੀ ਕਮਿਸ਼ਨਰ ਨੇ ਸੱਦੀ ਫੌਜ

ਸੰਗਰੂਰ ‘ਚ ਹੜ੍ਹ ਦੀ ਸਥਿਤੀ ਹੋਈ ਗੰਭੀਰ, ਡਿਪਟੀ ਕਮਿਸ਼ਨਰ ਨੇ ਸੱਦੀ ਫੌਜ,ਸੰਗਰੂਰ : ਸੰਗਰੂਰ ਦੇ ਮਕਰੋੜ ਸਾਹਿਬ ਨੇੜੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਘੱਗਰ ਨਦੀ ਦਾ ਬੰਨ੍ਹ ਟੁੱਟ ਜਾਣ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ‘ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਲੋਕਾਂ ਦਾ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਬੰਨ੍ਹ ਟੁੱਟਣ ਕਾਰਨ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦੇ ਡਿਪਟੀ ਕਮਿਸ਼ਨਰ ਨੇ ਫੌਜ ਬੁਲਾ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ‘ਚ ਪੈ ਰਹੀ ਬਾਰਿਸ਼ ਦੇ ਚੱਲਦਿਆਂ ਘੱਗਰ ਨਦੀਆਪਣੇ ਖਤਰੇ ਦੇ ਨਿਸ਼ਾਨ ‘ਤੇ ਚੱਲ ਰਹੀ ਹੈ।

ਜੇਕਰ ਟੁੱਟਿਆ ਹੋਇਆ ਇਹ ਬੰਨ੍ਹ ਜਲਦ ਨਹੀਂ ਭਰਿਆ ਗਿਆ ਤਾਂ ਆਲੇ-ਦੁਆਲੇ ਦੇ ਪਿੰਡਾਂ ‘ਚ ਹੜ੍ਹ ਆ ਜਾਵੇਗਾ, ਜਿਸ ਕਾਰਨ ਲੋਕ ਆਪੋ-ਆਪਣੇ ਘਰਾਂ ‘ਚ ਫੱਸ ਸਕਦੇ ਹਨ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਸਕਦੀ ਹੈ।
ਹੋਰ ਪੜ੍ਹੋ : ਪੰਜਾਬ ‘ਚ ਆਵਾਰਾ ਕੁੱਤਿਆਂ ਦਾ ਕਹਿਰ, ਫਰੀਦਕੋਟ ‘ਚ ਨੋਚ-ਨੋਚ ਮਾਰ ਮੁਕਾਈ 8 ਮਹੀਨਿਆਂ ਦੀ ਬੱਚੀ

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੰਨ੍ਹ ਟੁੱਟ ਜਾਣ ਕਾਰਨ ਉਨ੍ਹਾਂ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਉਹ ਇਸ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

-PTC News