ਕਾਂਗਰਸ ਦੀ ਗੁੰਡਾਗਰਦੀ ਜਾਂ ਸੱਤਾ ਦਾ ਨਸ਼ਾ , ਨੌਜਵਾਨ ਨੇ ਪੁੱਛਿਆ ਸਵਾਲ ਤਾਂ ਭੱਠਲ ਨੇ ਥੱਪੜ ਜੜਿਆ

Rajinder Kaur Bhattal Sangrur election rally During Young Slapped
ਕਾਂਗਰਸੀ ਦੀ ਗੁੰਡਾਗਰਦੀ ਜਾਂ ਸੱਤਾ ਦਾ ਨਸ਼ਾ , ਨੌਜਵਾਨ ਨੇ ਪੁੱਛਿਆ ਸਵਾਲ ਤਾਂ ਭੱਠਲ ਨੇ ਥੱਪੜ ਜੜਿਆ

ਕਾਂਗਰਸ ਦੀ ਗੁੰਡਾਗਰਦੀ ਜਾਂ ਸੱਤਾ ਦਾ ਨਸ਼ਾ , ਨੌਜਵਾਨ ਨੇ ਪੁੱਛਿਆ ਸਵਾਲ ਤਾਂ ਭੱਠਲ ਨੇ ਥੱਪੜ ਜੜਿਆ:ਸੰਗਰੂਰ : ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਵਾਲ ਪੁੱਛਣ ਵਾਲੇ ਨੌਜਵਾਨ ਦੇ ਮੂੰਹ ‘ਤੇ ਥੱਪੜ ਜੜ ਦਿੱਤਾ ਹੈ।ਉਸ ਨੌਜਵਾਨ ਦਾ ਕਸੂਰ ਇਹ ਸੀ ਕਿ ਉਹ ਬੀਬੀ ਭੱਠਲ ਨੂੰ ਸਵਾਲ ਪੁੱਛ ਰਿਹਾ ਸੀ।

Rajinder Kaur Bhattal Sangrur election rally During Young Slapped

ਕਾਂਗਰਸ ਦੀ ਗੁੰਡਾਗਰਦੀ ਜਾਂ ਸੱਤਾ ਦਾ ਨਸ਼ਾ , ਨੌਜਵਾਨ ਨੇ ਪੁੱਛਿਆ ਸਵਾਲ ਤਾਂ ਭੱਠਲ ਨੇ ਥੱਪੜ ਜੜਿਆ

ਜਾਣਕਾਰੀ ਅਨੁਸਾਰ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਪਿੰਡ ਬੁਸ਼ੈਹਰਾ ਵਿਚ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ।ਜਦੋਂ ਕੇਵਲ ਢਿੱਲੋਂ ਸਟੇਜ਼ ‘ਤੇ ਸੰਬੋਧਨ ਕਰਨ ਲੱਗੇ ਤਾਂ ਪਿੰਡ ਦੇ ਨੌਜਵਾਨ ਕੁਲਦੀਪ ਸਿੰਘ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।ਇਸ ਦੌਰਾਨ ਕਾਂਗਰਸੀ ਆਗੂਆਂ ਨੇ ਨੌਜਵਾਨ ਨੂੰ ਬੈਠਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਸ਼ਣ ਤੋਂ ਬਾਅਦ ਸਵਾਲ ਪੁੱਛੇ ਜਾਣ ਅਤੇ ਭਾਸ਼ਣ ਖ਼ਤਮ ਹੁੰਦਿਆਂ ਹੀ ਕੇਵਲ ਢਿੱਲੋਂ ਓਥੋਂ ਨਿਕਲ ਗਏ।

Rajinder Kaur Bhattal Sangrur election rally During Young Slapped

ਕਾਂਗਰਸੀ ਦੀ ਗੁੰਡਾਗਰਦੀ ਜਾਂ ਸੱਤਾ ਦਾ ਨਸ਼ਾ , ਨੌਜਵਾਨ ਨੇ ਪੁੱਛਿਆ ਸਵਾਲ ਤਾਂ ਭੱਠਲ ਨੇ ਥੱਪੜ ਜੜਿਆ

ਇਸ ਤੋਂ ਬਾਅਦ ਜਦੋਂ ਬੀਬੀ ਭੱਠਲ ਸਟੇਜ ਤੋਂ ਉਤਰ ਕੇ ਜਾਣ ਲੱਗੇ ਤਾਂ ਕੁਲਦੀਪ ਸਿੰਘ ਨੇ ਸਵਾਲ ਪੁੱਛਿਆ ਕਿ ਕਾਂਗਰਸ ਸਰਕਾਰ ਨੇ 25 ਸਾਲਾਂ ਵਿਚ ਕੀ ਕੀਤਾ ਹੈ।ਇਸ ਤੋਂ ਰੋਹ ਵਿਚ ਆਈ ਬੀਬੀ ਭੱਠਲ ਨੇ ਨੌਜਵਾਨ ਦੇ ਮੂੰਹ ‘ਤੇ ਥੱਪੜ ਜੜ ਦਿੱਤਾ।ਇਸ ਮਗਰੋਂ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਵਿਚ ਬੀਬੀ ਭੱਠਲ ਉਥੋਂ ਚਲੇ ਗਏ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Rajinder Kaur Bhattal Sangrur election rally During Young Slapped

ਕਾਂਗਰਸੀ ਦੀ ਗੁੰਡਾਗਰਦੀ ਜਾਂ ਸੱਤਾ ਦਾ ਨਸ਼ਾ , ਨੌਜਵਾਨ ਨੇ ਪੁੱਛਿਆ ਸਵਾਲ ਤਾਂ ਭੱਠਲ ਨੇ ਥੱਪੜ ਜੜਿਆ

ਇਸ ਘਟਨਾ ਬਾਰੇ ਕੁਲਦੀਪ ਸਿੰਘ ਨੇ ਕਿਹਾ ਕਿ ਉਸ ਵੱਲੋਂ ਵਿਕਾਸ ਕਾਰਜਾਂ ਬਾਰੇ ਸਵਾਲ ਕੀਤੇ ਜਾਣ ‘ਤੇ ਬੀਬੀ ਭੱਠਲ ਨੇ ਉਸਦੇ ਥੱਪੜ ਮਾਰ ਦਿੱਤਾ।ਉਸ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੇ ਅਜਿਹਾ ਕੀ ਆਖ ਦਿੱਤਾ ਕਿ ਉਸਨੂੰ ਜ਼ਿੰਮੇਵਾਰ ਆਗੂ ਨੇ ਥੱਪੜ ਮਾਰਿਆ।ਉਸ ਨੇ ਤਾਂ ਪਿੰਡ ਦੇ ਵਿਕਾਸ ਲਈ ਸਵਾਲ ਕੀਤਾ ਸੀ।
-PTCNews