Tue, Apr 23, 2024
Whatsapp

ਸੰਗਰੂਰ 'ਚ ਲੁਟੇਰਿਆਂ ਨੇ ਦਿਨ ਦਿਹਾੜੇ ਗੋਲੀਬਾਰੀ ਕਰਕੇ ਕੈਸ਼ ਵੈਨ 'ਚੋਂ ਲੁੱਟੇ 5 ਲੱਖ ਰੁਪਏ

Written by  Shanker Badra -- July 13th 2018 02:00 PM
ਸੰਗਰੂਰ 'ਚ ਲੁਟੇਰਿਆਂ ਨੇ ਦਿਨ ਦਿਹਾੜੇ ਗੋਲੀਬਾਰੀ ਕਰਕੇ ਕੈਸ਼ ਵੈਨ 'ਚੋਂ ਲੁੱਟੇ 5 ਲੱਖ ਰੁਪਏ

ਸੰਗਰੂਰ 'ਚ ਲੁਟੇਰਿਆਂ ਨੇ ਦਿਨ ਦਿਹਾੜੇ ਗੋਲੀਬਾਰੀ ਕਰਕੇ ਕੈਸ਼ ਵੈਨ 'ਚੋਂ ਲੁੱਟੇ 5 ਲੱਖ ਰੁਪਏ

ਸੰਗਰੂਰ 'ਚ ਲੁਟੇਰਿਆਂ ਨੇ ਦਿਨ ਦਿਹਾੜੇ ਗੋਲੀਬਾਰੀ ਕਰਕੇ ਕੈਸ਼ ਵੈਨ 'ਚੋਂ ਲੁੱਟੇ 5 ਲੱਖ ਰੁਪਏ:ਸੰਗਰੂਰ-ਪਟਿਆਲਾ ਮੁੱਖ ਮਾਰਗ 'ਤੇ ਭਾਈ ਗੁਰਦਾਸ ਕਾਲਜ ਨੇੜੇ ਇੱਕ ਬੈਂਕ ਦੀ ਕੈਸ਼ ਵੈਨ 'ਤੇ 2 ਨਾਕਾਬਪੋਸ਼ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਬਾਰੀ ਕਰਕੇ 5 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸੁਖਪਾਲ ਸਿੰਘ ਨਾਮੀ ਗੰਨਮੈਨ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ,ਜਿਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਕੈਸ਼ ਵੈਨ ਸੰਗਰੂਰ ਤੋਂ ਭਵਾਨੀਗੜ੍ਹ ਕੈਸ਼ ਪਾਉਣ ਜਾ ਰਹੀ ਸੀ ਤਾਂ ਲੁਟੇਰੇ ਸੰਗਰੂਰ ਤੋਂ ਹੀ ਵੈਨ ਦਾ ਪਿੱਛਾ ਕਰ ਰਹੇ ਸਨ ਅਤੇ ਘਾਵਦਾ ਪਿੰਡ ਨੇੜੇ ਅਚਾਨਕ ਉਨ੍ਹਾਂ ਨੇ ਵੈਨ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੁਟੇਰੇ 5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।ਐਸ.ਐਸ.ਪੀ. ਸੰਦੀਪ ਗਰਗ ਸਮੇਤ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ। -PTCNews


Top News view more...

Latest News view more...