Thu, Apr 25, 2024
Whatsapp

ਸੰਗਰੂਰ : ਸਿਆਸੀ ਲੀਡਰ ਦੇ ਕਰੀਬੀ ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ  

Written by  Shanker Badra -- April 24th 2021 01:35 PM
ਸੰਗਰੂਰ : ਸਿਆਸੀ ਲੀਡਰ ਦੇ ਕਰੀਬੀ ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ  

ਸੰਗਰੂਰ : ਸਿਆਸੀ ਲੀਡਰ ਦੇ ਕਰੀਬੀ ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ  

ਸੰਗਰੂਰ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿੱਥੇ ਦੇਸ਼ ਦੇ ਕਈ ਸੂਬੇ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ ,ਓਥੇ ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੀ ਸਖ਼ਤ ਨਜ਼ਰ ਆ ਰਹੀ ਹੈ। ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। [caption id="attachment_492077" align="aligncenter" width="300"]Sangrur : Siaasi leader de Kribi ne udaiaa Corona niyama diaa dhjjiaa ,100 to Vadh lok ikkathe ਸੰਗਰੂਰ : ਸਿਆਸੀ ਲੀਡਰ ਦੇ ਕਰੀਬੀ ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ[/caption] ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਦਾ ਲੰਗਰ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹੈ ਇਹ ਗੁਰਦੁਆਰਾ ਪੰਜਾਬ ਸਰਕਾਰ ਵੱਲੋਂ ਲਗਾਈਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਸਿਆਸੀ ਲੀਡਰਾਂ ਦੇ ਖ਼ਾਸਮਖ਼ਾਸ ਕੋਰੋਨਾ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਰਮੀਤ ਸਿੰਘ ਜੌਹਲ ਨਾਂ ਦੇ ਸ਼ਖ਼ਸ ਦੇ ਪੁੱਤਰ ਦੇ ਵਿਆਹ 'ਚ 100 ਤੋਂ ਵੱਧ ਲੋਕ ਜਸ਼ਨ ਮਨਾਉਣ ਪਹੁੰਚੇ। [caption id="attachment_492076" align="aligncenter" width="297"]Sangrur : Siaasi leader de Kribi ne udaiaa Corona niyama diaa dhjjiaa ,100 to Vadh lok ikkathe ਸੰਗਰੂਰ : ਸਿਆਸੀ ਲੀਡਰ ਦੇ ਕਰੀਬੀ ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ[/caption] ਸਿਆਸੀ ਲੀਡਰ ਦੇ ਕਰੀਬੀ ਹੋਣ ਕਰਕੇ ਏਨਾ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਉਸ ਸਮਾਗਮ ਵਿਚ ਰਾਤ ਸਮੇਂ ਡੀਜੇ, ਜਾਗੋ ਨਾਲ 100 ਤੋਂ ਜ਼ਿਆਦਾ ਲੋਕ ਵਿਆਹ 'ਚ ਇਕੱਠੇ ਹੋਏ ਅਤੇਕੋਰੋਨਾ ਨਿਯਮਾਂ ਦੀਆਂ ਖੂਬ ਧੱਜੀਆਂ ਉਡਾਈਆਂ। ਜਦਕਿ 20 ਤੋਂ ਜ਼ਿਆਦਾ ਲੋਕ ਵਿਆਹ 'ਚ ਸ਼ਾਮਲ ਨਹੀਂ ਹੋ ਸਕਦੇ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। [caption id="attachment_492075" align="aligncenter" width="300"]Sangrur : Siaasi leader de Kribi ne udaiaa Corona niyama diaa dhjjiaa ,100 to Vadh lok ikkathe ਸੰਗਰੂਰ : ਸਿਆਸੀ ਲੀਡਰ ਦੇ ਕਰੀਬੀ ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ[/caption] ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ ਸੂਤਰਾਂ ਅਨੁਸਾਰ ਗੁਰਮੀਤ ਸਿੰਘ ਜੌਹਲ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਕਰੀਬੀ ਦੱਸਿਆ ਜਾ ਰਿਹਾ ਹੈ। ਇਸ ਮਗਰੋਂ ਪੁਲਿਸ ਨੇ ਗੁਰਮੀਤ ਸਿੰਘ ਜੌਹਲ 'ਤੇ ਉਸ ਦੇ ਪਰਿਵਰਾਕ ਮੈਂਬਰਾਂ 'ਤੇ 188, 269, 270 ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। -PTCNews


Top News view more...

Latest News view more...