Fri, Apr 19, 2024
Whatsapp

ਸੰਗਰੂਰ 'ਚ ਆਪ ਵਰਕਰਾਂ ਨੇ ਸੁਖਪਾਲ ਖਹਿਰਾ ਦੇ ਖਿਲਾਫ ਕੀਤੀ ਨਾਅਰੇਬਾਜ਼ੀ

Written by  Shanker Badra -- August 30th 2018 12:41 PM -- Updated: August 30th 2018 12:50 PM
ਸੰਗਰੂਰ 'ਚ ਆਪ ਵਰਕਰਾਂ ਨੇ ਸੁਖਪਾਲ ਖਹਿਰਾ ਦੇ ਖਿਲਾਫ ਕੀਤੀ ਨਾਅਰੇਬਾਜ਼ੀ

ਸੰਗਰੂਰ 'ਚ ਆਪ ਵਰਕਰਾਂ ਨੇ ਸੁਖਪਾਲ ਖਹਿਰਾ ਦੇ ਖਿਲਾਫ ਕੀਤੀ ਨਾਅਰੇਬਾਜ਼ੀ

ਸੰਗਰੂਰ 'ਚ ਆਪ ਵਰਕਰਾਂ ਨੇ ਸੁਖਪਾਲ ਖਹਿਰਾ ਦੇ ਖਿਲਾਫ ਕੀਤੀ ਨਾਅਰੇਬਾਜ਼ੀ:ਸੰਗਰੂਰ 'ਚ ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਕਰਨ ਆਏ ਸਨ।ਸੁਖਪਾਲ ਖਹਿਰਾ ਦੀ ਇਸ ਮੀਟਿੰਗ ਦੌਰਾਨ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਅਨੁਸਾਰ ਭਗਵੰਤ ਮਾਨ ਧੜੇ ਦੇ ਵਰਕਰਾਂ ਨੂੰ ਮੀਟਿੰਗ 'ਚੋਂ ਬਾਹਰ ਕੱਢ ਦਿੱਤਾ ,ਜਿਸ ਤੋਂ ਬਾਅਦ ਮਾਮਲਾ ਇਨ੍ਹਾਂ ਵੱਧ ਗਿਆ ਕਿ ਭਗਵੰਤ ਮਾਨ ਧੜੇ ਦੇ ਵਰਕਰਾਂ ਨੇ ਸੁਖਪਾਲ ਖਹਿਰਾ ਦੇ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ,ਇਸ ਤੋਂ ਬਾਅਦ ਸੁਖਪਾਲ ਖਹਿਰਾ ਧੜੇ ਦੇ ਵਰਕਰਾਂ ਨੇ ਵੀ ਭਗਵੰਤ ਮਾਨ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ ਹਨ। ਭਗਵੰਤ ਮਾਨ ਧੜੇ ਦੇ ਵਰਕਰਾਂ ਨੇ ਦੋਸ਼ ਲਗਾਇਆ ਹੈ ਕਿ ਸੁਖਪਾਲ ਸਿੰਘ ਖਹਿਰਾ ਸਾਨੂੰ 10 ਵਜੇ ਦਾ ਟਾਈਮ ਦੇ ਕੇ ਲੇਟ ਆਏ ਸਨ।ਇਸ ਤੋਂ ਬਾਅਦ ਜਦੋਂ ਅਸੀਂ ਕੇਜਰੀਵਾਲ ਦੇ ਹੱਕ 'ਚ ਬੋਲੇ ਤਾਂ ਸਾਨੂੰ ਮੀਟਿੰਗ 'ਚੋਂ ਬਾਹਰ ਕੱਢ ਦਿੱਤਾ।ਦੱਸ ਦੇਈਏ ਕਿ ਇਸ ਸਾਰੀ ਮੀਟਿੰਗ ਦੇ ਵਿੱਚ ਮੁਰਦਾਬਾਦ ਦੇ ਨਾਅਰੇ ਹੀ ਗੂੰਜਦੇ ਦਿਖਾਈ ਦਿੱਤੇ ਹਨ। https://www.facebook.com/ptcnewsonline/videos/882994561886537/ -PTCNews


Top News view more...

Latest News view more...