ਸੰਗਰੂਰ ਦੇ ਸੁਨਾਮ ਰੋਡ ‘ਤੇ ਇੱਕ ਵਿਅਕਤੀ ਨੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਮਾਰੀ ਗੋਲੀ

Sangrur Sunam Road Truck Union EX President Shot
ਸੰਗਰੂਰ ਦੇ ਸੁਨਾਮ ਰੋਡ 'ਤੇ ਇੱਕ ਵਿਅਕਤੀ ਨੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਮਾਰੀ ਗੋਲੀ

ਸੰਗਰੂਰ ਦੇ ਸੁਨਾਮ ਰੋਡ ‘ਤੇ ਇੱਕ ਵਿਅਕਤੀ ਨੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਮਾਰੀ ਗੋਲੀ:ਸੰਗਰੂਰ : ਸੰਗਰੂਰ ਦੇ ਸੁਨਾਮ ਰੋਡ ਸਥਿਤ ਫੋਕਲ ਪੁਆਇੰਟ ਨੇੜੇ ਦਿਨ ਦਿਹਾੜੇ ਇੱਕ ਵਿਅਕਤੀ ਨੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ‘ਤੇ ਫ਼ਾਇਰਿੰਗ ਕਰ ਦਿੱਤੀ ਹੈ।ਇਸ ਫ਼ਾਇਰਿੰਗ ਵਿੱਚ ਸੰਗਰੂਰ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਪਿੰਡ ਬਡਰੁੱਖਾ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਮਿੰਟੂ ਅਤੇ ਉਸ ਦਾ ਇੱਕ ਹੋਰ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।

Sangrur Sunam Road Truck Union EX President Shot
ਸੰਗਰੂਰ ਦੇ ਸੁਨਾਮ ਰੋਡ ‘ਤੇ ਇੱਕ ਵਿਅਕਤੀ ਨੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਮਾਰੀ ਗੋਲੀ

ਜਿਨ੍ਹਾਂ ਨੂੰ ਇਲਾਜ਼ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ,ਜਿਥੇ ਡਾਕਟਰਾਂ ਨੇ ਗੰਭੀਰ ਹਾਲਾਤ ‘ਚ ਰਣਦੀਪ ਸਿੰਘ ਮਿੰਟੂ ਨੂੰ ਲੁਧਿਆਣਾ ਅਤੇ ਉਸ ਦੇ ਸਾਥੀ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਹੈ।

ਸੰਗਰੂਰ ਦੇ ਸੁਨਾਮ ਰੋਡ ‘ਤੇ ਇੱਕ ਵਿਅਕਤੀ ਨੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਮਾਰੀ ਗੋਲੀ

ਸੰਗਰੂਰ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਣਦੀਪ ਸਿੰਘ ਮਿੰਟੂ ਅਤੇ ਉਸ ਦੇ ਇੱਕ ਹੋਰ ਸਾਥੀ ‘ਤੇ ਅੱਜ ਕਿਸੇ ਵਿਅਕਤੀ ਨੇ ਗੋਲੀਆਂ ਮਾਰ ਕੇ ਜਾਨਲੇਵਾ ਹਮਲਾ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਢੋਆ-ਢੁਆਈ ਦੇ ਟੈਂਡਰਾਂ ਨੂੰ ਲੈ ਕੇ ਇਹ ਘਟਨਾ ਵਾਪਰੀ ਹੈ।

Sangrur Sunam Road Truck Union EX President Shot
ਸੰਗਰੂਰ ਦੇ ਸੁਨਾਮ ਰੋਡ ‘ਤੇ ਇੱਕ ਵਿਅਕਤੀ ਨੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਮਾਰੀ ਗੋਲੀ

ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨ ਲਏ ਜਾਣਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ,ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
-PTCNews