ਅਧਿਆਪਕ ਮਸਲਿਆਂ ਦਾ ਹੱਲ ਨਾ ਕੱਢਣ ‘ਤੇ ਅਧਿਆਪਕਾਂ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ

ਅਧਿਆਪਕ ਮਸਲਿਆਂ ਦਾ ਹੱਲ ਨਾ ਕੱਢਣ 'ਤੇ ਅਧਿਆਪਕਾਂ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ 

ਅਧਿਆਪਕ ਮਸਲਿਆਂ ਦਾ ਹੱਲ ਨਾ ਕੱਢਣ ‘ਤੇ ਅਧਿਆਪਕਾਂ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ:ਸੰਗਰੂਰ : ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਨੂੰ ਰੱਦ ਕਰਨ ਸਬੰਧੀ ਜਥੇਬੰਦੀਆਂ ਨਾਲ ਚਾਰ ਮੰਤਰੀਆਂ ਦੀ ਸਬ ਕਮੇਟੀ ਵੱਲੋਂ ਦਿੱਤਾ ਫ਼ੈਸਲਾ ਲਾਗੂ ਨਾ ਕਰਨ ਅਤੇ ਸਿੱਖਿਆ ਨੂੰ ਤਬਾਹੀ ਵੱਲ ਧੱਕਣ ਵਾਲੀਆਂ ਨਿੱਜੀਕਰਨ ਪੱਖੀ ਨੀਤੀਆਂ ਦਾ ਅਮਲ ਅੱਗੇ ਵਧਾਉਣ ਤੋਂ ਖ਼ਫ਼ਾ ਸੰਗਰੂਰ ਜਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੱਦੇ ‘ਤੇ ਨੇ ਡੀ.ਸੀ.ਦਫਤਰ ਸੰਗਰੂਰ ਵਿਖੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਅਤੇ ਸਿੱਖਿਆ ਸਕੱਤਰ ਵਿਰੁੱਧ ਜੰਮ ਕੇ ਰੋਸ ਪ੍ਰਗਟਾਇਆ।

ਅਧਿਆਪਕ ਮਸਲਿਆਂ ਦਾ ਹੱਲ ਨਾ ਕੱਢਣ ‘ਤੇ ਅਧਿਆਪਕਾਂ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ

ਇਸ ਮੌਕੇ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡੀ ਟੀ ਐੱਫ਼ ਦੇ ਨਿਰਭੈ ਸਿੰਘ, ਮੇਘਰਾਜ, ਪੰਜਾਬ ਤੇ ਯੂ.ਟੀ. ਸੰਘਰਸ਼ ਮੋਰਚੇ ਦੇ ਜਿਲ੍ਹਾ ਕਨਵੀਨਰ ਰਘਵੀਰ ਭਵਾਨੀਗੜ੍ਹ, ਅਧਿਆਪਕ ਆਗੂਆਂ ਸੁਖਵਿੰਦਰ ਗਿਰ, ਵਿਕਰਮਜੀਤ ਸਿੰਘ, ਅਮਨ ਵਿਸ਼ਿਸਟ ਤੇ ਕਰਮਜੀਤ ਨਦਾਮਪੁਰ ਨੇ ਅਤੇ ਸੁਖਵਿੰਦਰ ਸੁੱਖ ਨੇ ਕਿਹਾ ਕਿ ਆਦਰਸ਼ ਸਕੂਲ ਮੈਨੇਜਮੈਂਟਾਂ (ਪੀ.ਪੀ.ਪੀ. ਮੋਡ) ਵੱਲੋਂ ਕੀਤੇ ਜਾਂਦੇ ਘਪਲਿਆਂ ਨੂੰ ਉਜਾਗਰ ਕਰਨ ਬਦਲੇ ਟਰਮੀਨੇਟ ਕੀਤੇ 9 ਅਧਿਆਪਕ ਆਗੂਆਂ ਦੀ ਟਰਮੀਨੇਸ਼ਨ ਰੱਦ ਕਰਨ, ਸਰਕਾਰ ਦੇ ਅਧਿਆਪਕ ਤੇ ਸਿੱਖਿਆ ਵਿਰੋਧੀ ਫੈਸਲਿਆਂ ਖ਼ਿਲਾਫ਼ ਡੱਟਣ ਵਾਲੇ ਅੰਮ੍ਰਿਤਸਰ ਜਿਲ੍ਹੇ ਦੇ ਅਧਿਆਪਕ ਆਗੂਆਂ ਜਰਮਨਜੀਤ ਸਿੰਘ ਛੱਜਲਵੱਡੀ, ਅਸ਼ਵਨੀ ਅਵਸਥੀ ਸਮੇਤ ਪੰਜ ਆਗੂਆਂ ਦੀ ਬੇਵਜਾ ਕੀਤੀ ਮੁਅੱਤਲੀ ਦੀ ਪੈਡਿੰਗ ਜਾਂਚ ਰੱਦ ਕਰਨ, ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ ਅਤੇ ਬਲਕਾਰ ਸਿੰਘ ਵਲਟੋਹਾ ਨੂੰ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਦੀ ਸ਼ਹਿ `ਤੇ ਮੰਦਭਾਵਨਾ ਤਹਿਤ ਜਾਰੀ ਚਾਰਜ਼ਸ਼ੀਟਾਂ ਰੱਦ ਕਰਨ,

ਅਧਿਆਪਕ ਮਸਲਿਆਂ ਦਾ ਹੱਲ ਨਾ ਕੱਢਣ ‘ਤੇ ਅਧਿਆਪਕਾਂ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ

ਟ੍ਰੇਨਿੰਗਾਂ ਦਾ ਜਥੇਬੰਦਕ ਸੱਦੇ `ਤੇ ਬਾਇਕਾਟ ਕਰਨ ਵਾਲਿਆਂ ਨੂੰ ਜਾਰੀ ਨੋਟਿਸ ਰੱਦ ਕਰਨ, ਸੰਘਰਸ਼ਾਂ ਦੌਰਾਨ ਦਰਜ਼ ਪੁਲਿਸ ਕੇਸਾਂ ਬਹਾਨੇ ਰੋਕੇ 8886 ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਨ ਅਤੇ ਤਨਖਾਹ ਕਟੌਤੀ ਦੇ ਫੈਸਲੇ ਨੂੰ ਜਬਰੀ ਲਾਗੂ ਕਰਵਾਉਣ ਲਈ ਵਿਕਟੇਮਾਇਜ਼ ਕੀਤੇ ਅਧਿਆਪਕਾਂ ਨੂੰ ਪਿੱਤਰੀ ਸਟੇਸ਼ਨਾਂ `ਤੇ ਮੁੜ ਹਾਜਰ ਕਰਵਾਉਣ ਸਮੇਤ ਸਮੁੱਚੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਕੇ ਸੁਖਾਵਾਂ ਵਿੱਦਿਅਕ ਮਾਹੌਲ ਬਣਾਉਣ ਦੀ ਬਜਾਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਉੱਲਟ ਦਿਸ਼ਾ ਵੱਲ ਕੰਮ ਕੀਤਾ ਜਾ ਰਿਹਾ। ਸਿਲੇਬਸ ਵਿੱਚ ਕਟੌਤੀ ਕਰਕੇ ਪੜਾਅਵਾਰ ਤੇ ਅਨੁਪਾਤਕ ਢੰਗ ਨਾਲ ਸਕੂਲ ਖੋਲਣ ਦਾ ਤਰੀਕਾਕਾਰ ਕੱਢਣ ਦੀ ਥਾਂ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਰਹੀ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਜਬਰੀ ਬਦਲ ਵਜੋਂ ਪੇਸ਼ ਕਰਨ ਦੀ ਨੀਤੀ ਦੇ ਵਿਰੋਧ ਵਿੱਚ ਵਿਚਾਰ ਰੱਖਣ ਵਾਲੇ ਅਧਿਆਪਕਾਂ ਨਾਲ ਨਿੱਤ ਨਵੀਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਸਿੱਖਿਆ ਸਕੱਤਰ ਵਲੋਂ ਪੰਜਾਬ ਸਰਕਾਰ ਦੀ ਸ਼ਹਿ ‘ਤੇ ਸਰਕਾਰੀ ਢਾਂਚੇ ਦੇ ਸਮਾਨੰਤਰ ਗੈਰ ਸੰਵਿਧਾਨਿਕ ਢਾਂਚੇ ਰਾਹੀਂ ਫਰਜੀਂ ਅੰਕੜੇ ਇਕੱਠੇ ਕਰਵਾਕੇੇ ਸਿੱਖਿਆ ਦਾ ਬੇੜਾ ਗਰਕ ਕਰਨ, ਓ.ਡੀ.ਐੱਲ. ਸਿੱਖਿਆ ਪ੍ਰਾਪਤ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ, ਕੱਚੇ ਅਧਿਆਪਕਾਂ ਤੇ ਨਾਨ ਟੀਚਿੰਗ ਦੀ ਰੈਗੂਲਰਾਈਜੇਸ਼ਨ ਅਤੇ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਅੜਿੱਕੇ ਖੜੇ ਕਰਨ, ਪਰਖ ਸਮਾਂ ਮੁੜ ਤੋਂ ਦੋ ਸਾਲ ਕਰਕੇ ਪੂਰੇ ਸਕੇਲ, ਭੱਤੇ, ਸਿੱਖਿਆ ਵਿਭਾਗ ਵਿੱਚ 4 ਸਾਲ ਪੂਰੇ ਕਰ ਚੁੱਕੇ ਅਧਿਆਪਕਾਂ ਦਾ ਸਲਾਨਾ ਵਾਧਾ ਅਤੇ ਚਾਰ ਸਾਲਾਂ ਏ. ਸੀ.ਪੀ. ਲਾਗੂ ਨਾ ਕਰਨ, ਬੇਮੌਕਾ ਤੇ ਬੇਲੋੜੀਆਂ ਆਨ ਲਾਈਨ ਮੀਟਿੰਗਾਂ ਰਾਹੀਂ ਅਤੇ ਸਿੱਖਿਆ ਵਿਭਾਗ ਦੀ ਧੱਕੇਸ਼ਾਹੀ ਭਰੀ ਨੀਤੀ ਸਦਕਾ ਘਰਾਂ ਤੋਂ ਦੂਰ ਨੌਕਰੀ ਕਰ ਰਹੇ ਅਧਿਆਪਕਾਂ ਦੇ ਬਦਲੀ ਕਰਵਾਉਣ ‘ਤੇ ਸਖ਼ਤ ਸ਼ਰਤਾਂ ਲਗਾ ਕੇ ਅਧਿਆਪਕ ਵਰਗ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
-PTCNews