ਸੰਗਰੂਰ 'ਚ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦਾ ਪੱਕਾ ਮੋਰਚਾ ਅੱਠਵੇਂ ਦਿਨ 'ਚ ਦਾਖ਼ਲ , ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਨੇ ਖੇਡੀ ਗੇਮ

By Shanker Badra - September 16, 2019 4:09 pm

ਸੰਗਰੂਰ 'ਚ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦਾ ਪੱਕਾ ਮੋਰਚਾ ਅੱਠਵੇਂ ਦਿਨ 'ਚ ਦਾਖ਼ਲ , ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਨੇ ਖੇਡੀ ਗੇਮ:ਸੰਗਰੂਰ : ਸੰਗਰੂਰ 'ਚ ਲੱਗੇ ਤਿੰਨ ਪੱਕੇ ਧਰਨਿਆਂ ਤੋਂ ਪ੍ਰੇਸ਼ਾਨ ਪ੍ਰਸ਼ਾਸਨ ਹੁਣ ਧਰਨੇ ਚੁਕਵਾਉਣ ਲਈ ਮੀਟਿੰਗ 'ਤੇ ਸ਼ਰਤਾਂ ਮੜ੍ਹਨ ਲੱਗਿਆ ਹੈ। ਟੈੱਟ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੇ ਪੱਕਾ ਧਰਨੇ ਦੇ ਅੱਠਵੇਂ ਦਿਨ ਯੂਨੀਅਨ ਦੇ ਸੂਬਾਈ ਆਗੂਆਂ ਯੁੱਧਜੀਤ ਸਿੰਘ, ਦਿਲਬਾਗ ਮੁਕਤਸਰ , ਨਵਜੀਵਨ ਸਿੰਘ, ਅਮਨ ਸੇਖਾ ਅਤੇ ਸਾਥੀਆਂ ਦੀ ਮੀਟਿੰਗ ਐੱਸਡੀਐੱਮ ਅਭਿਕੇਸ਼ ਗੁਪਤਾ ਨਾਲ ਹੋਈ ਹੈ।

Sangrur Unemployed BED teachers eighth day protest ਸੰਗਰੂਰ 'ਚਬੇਰੁਜ਼ਗਾਰ ਬੀਐੱਡ ਅਧਿਆਪਕਾਂ ਦਾ ਪੱਕਾ ਮੋਰਚਾ ਅੱਠਵੇਂ ਦਿਨ 'ਚ ਦਾਖ਼ਲ , ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਨੇ ਖੇਡੀ ਗੇਮ

ਸੂਬਾ ਆਗੂ ਯੁੱਧਜੀਤ ਸਿੰਘ ਬਠਿੰਡਾ ਨੇ ਕਿਹਾ ਕਿ ਕੱਲ੍ਹ ਸਿੱਖਿਆ ਮੰਤਰੀ ਦੀ ਕੋਠੇ ਮੂਹਰੇ ਲਾਏ ਧਰਨੇ 'ਤੇ ਵਧੀਕ ਡਿਪਟੀ ਕਮਿਸ਼ਨਰ ਦੀਪਕ ਮਹਿੰਦਰੂ ਨੇ ਸਿੱਖਿਆ ਮੰਤਰੀ ਅਤੇ ਸਕੱਤਰ ਨਾਲ ਮੀਟਿੰਗ ਇੱਕ ਦਿਨ 'ਚ ਤੈਅ ਕਰਵਾਕੇ ਲਿਖਤੀ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਅੱਜ ਐਸਡੀਐੱਮ ਗੁਪਤਾ ਨੇ ਸਾਨੂੰ ਕਿਹਾ ਕਿ ਜੇਕਰ ਤੁਸੀਂ ਮੰਤਰੀ ਸਾਹਿਬ ਨਾਲ ਮੀਟਿੰਗ ਕਰਨੀ ਐ ਤਾਂ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਲਾਇਆ ਪੱਕਾ ਧਰਨਾ ਚੁੱਕਣਾ ਪਵੇਗਾ, ਤਾਂ ਹੀ ਉਹ ਮੀਟਿੰਗ ਤੈਅ ਕਰਵਾਉਣਗੇ।

Sangrur Unemployed BED teachers eighth day protest ਸੰਗਰੂਰ 'ਚਬੇਰੁਜ਼ਗਾਰ ਬੀਐੱਡ ਅਧਿਆਪਕਾਂ ਦਾ ਪੱਕਾ ਮੋਰਚਾ ਅੱਠਵੇਂ ਦਿਨ 'ਚ ਦਾਖ਼ਲ , ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਨੇ ਖੇਡੀ ਗੇਮ

ਇਸ ਪ੍ਰਸਤਾਵ ਨੂੰ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਰੱਦ ਕਰਦਿਆਂ ਪੱਕਾ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਜਾਂ ਮੰਤਰੀ ਦੇ ਵਾਅਦਿਆਂ 'ਤੇ ਕੋਈ ਵਿਸ਼ਵਾਸ ਨਹੀਂ ਰਿਹਾ। ਕਿਉਂਕਿ ਇਸਤੋਂ ਪਹਿਲਾਂ ਵੀ ਪ੍ਰਸ਼ਾਸਨ ਸਾਡੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾਉਣ ਦੀ ਗੱਲ ਕਰ ਚੁੱਕਾ ਹੈ ਪਰ ਅਮਲੀ ਕਾਰਵਾਈ ਕੋਈ ਨਹੀਂ ਹੋਈ। ਮੋਰਚੇ 'ਤੇ ਡਟੇ ਬੇਰੁਜ਼ਗਾਰ ਅਧਿਆਪਕਾਂ ਨੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ।

Sangrur Unemployed BED teachers eighth day protest ਸੰਗਰੂਰ 'ਚਬੇਰੁਜ਼ਗਾਰ ਬੀਐੱਡ ਅਧਿਆਪਕਾਂ ਦਾ ਪੱਕਾ ਮੋਰਚਾ ਅੱਠਵੇਂ ਦਿਨ 'ਚ ਦਾਖ਼ਲ , ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਨੇ ਖੇਡੀ ਗੇਮ

ਇਸ ਦੌਰਾਨ ਵਾਟਰ ਐਂਡ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਸੂਬਾ ਖਜ਼ਾਨਚੀ ਹਰਜਿੰਦਰ ਸਿੰਘ, ਨਰਿੰਦਰ ਕੋਟਕਲਾਂ, ਰੁਜ਼ਗਾਰ ਅਧਿਕਾਰ ਅੰਦੋਲਨ ਦੇ ਰਜਿੰਦਰ ਸਿਵੀਆਂ, ਪੈਪਸੀਕੋ ਵਰਕਰ ਯੂਨੀਅਨ ਦੇ ਆਗੂ ਕ੍ਰਿਸ਼ਨ ਭੜੋ ਅਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਗੁਰਪ੍ਰੀਤ ਸਿੰਘ ਸਰਾਂ, ਜੱਗੀ ਜੋਧਪੁਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
-PTCNews

adv-img
adv-img