ਵਿਆਹ ਦੇ ਬੰਧਨ ‘ਚ ਬੱਝੀ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ,ਵੇਖੋ ਖ਼ਾਸ ਤਸਵੀਰਾਂ

Sania Mirza Shares Favourite Moments From Sister Anam Mirza Wedding
ਵਿਆਹ ਦੇ ਬੰਧਨ 'ਚ ਬੱਝੀ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ , ਵੇਖੋ ਖ਼ਾਸ ਤਸਵੀਰਾਂ   

ਵਿਆਹ ਦੇ ਬੰਧਨ ‘ਚ ਬੱਝੀ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ,ਵੇਖੋ ਖ਼ਾਸ ਤਸਵੀਰਾਂ:ਨਵੀਂ ਦਿੱਲੀ : ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਨੇ ਵੀਰਵਾਰ ਨੂੰ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਪਰਿਵਾਰ ਅਤੇ ਕਰੀਬੀ ਦੋਸਤ ਵਿਆਹ ਵਿੱਚ ਸ਼ਾਮਲ ਹੋਏ ਸਨ।

Sania Mirza Shares Favourite Moments From Sister Anam Mirza Wedding
ਵਿਆਹ ਦੇ ਬੰਧਨ ‘ਚ ਬੱਝੀ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ , ਵੇਖੋ ਖ਼ਾਸ ਤਸਵੀਰਾਂ

ਇਸ ਮੌਕੇ ਸਾਨੀਆ ਮਿਰਜ਼ਾ ਨੇ ਵਿਆਹ ਦੀਆਂ ਕੁੱਝ ਖ਼ਾਸ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ ,ਜਿਨ੍ਹਾਂ ਨੂੰ ਇਕ ਘੰਟੇ ਦੇ ਅੰਦਰ-ਅੰਦਰ ਲੱਖਾਂ ਫਾਲੋਅਰਜ਼ ਨੇ ਪਸੰਦ ਕੀਤਾ ਅਤੇ ਸੈਂਕੜੇ ਫਾਲੋਅਰਜ਼ ਨੇ ਸ਼ੇਅਰ ਕੀਤਾ। ਇਸ ਤੋਂ ਪਹਿਲਾਂ ਅਨਾਮ ਦੇ ਹਲਦੀ ਦੀ ਰਸਮ ਅਤੇ ਸੰਗੀਤ ਦੀਆਂ ਰਸਮਾਂ ਵੀ ਧੂਮਧਾਮ ਨਾਲ ਹੋਈਆਂ।

Sania Mirza Shares Favourite Moments From Sister Anam Mirza Wedding
ਵਿਆਹ ਦੇ ਬੰਧਨ ‘ਚ ਬੱਝੀ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ , ਵੇਖੋ ਖ਼ਾਸ ਤਸਵੀਰਾਂ

ਇਸ ਦੌਰਾਨ ਦੁਲਹਨ ਦੇ ਲਿਬਾਸ ਵਿੱਚਅਨਮ ਮਿਰਜ਼ਾ ਨੇ ਗੁਲਾਬੀ ਰੰਗ ਦਾ ਟ੍ਰੈਡੀਸ਼ਨਲ ਲਹਿੰਗਾ ਅਤੇ ਪਰਪਲ ਰੰਗ ਦੇ ਦੁਪਟੇ ਨਾਲ ਹੈਵੀ ਨੇਕਲੇਸ ਪਹਿਨਾਇਆ ਹੋਇਆ ਸੀ। ਨਾਲ ਹੀ ਮਾਂਗ ਟੀਕਾ, ਨਥਨੀ ਅਤੇ ਜ਼ੂਮਕੇ ਵਿੱਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ। ਉਥੇ ਹੀ ਅਸਦ ਕ੍ਰੀਮ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਏ ਹਨ।

Sania Mirza Shares Favourite Moments From Sister Anam Mirza Wedding
ਵਿਆਹ ਦੇ ਬੰਧਨ ‘ਚ ਬੱਝੀ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ , ਵੇਖੋ ਖ਼ਾਸ ਤਸਵੀਰਾਂ

ਜ਼ਿਕਰਯੋਗ ਹੈ ਕਿ ਅਨਮ ਮਿਰਜ਼ਾ ਦਾ ਪਹਿਲਾਂ ਨਿਕਾਹ ਹੈਦਰਾਬਾਦ ਦੇ ਬਿਜ਼ਨੈੱਸਮੈਨ ਅਕਬਰ ਰਾਸ਼ਿਦ ਨਾਲ 18 ਅਕਤੂਬਰ, 2016 ਨੂੰਹੋਇਆ ਸੀ ਪਰ 2 ਸਾਲ ਬਾਅਦ ਹੀ ਉਹ ਵੱਖ ਹੋ ਗਏ ਸਨ। ਅਨਮ ਮਿਰਜ਼ਾ ਨੇ ਵਿਆਹ ‘ਚ ਕੁੱਝ ਸਮੱਸਿਆਵਾਂ ਆਉਣ ਕਰ ਕੇ ਡੇਢ ਸਾਲ ‘ਚ ਤਲਾਕ ਲੈ ਲਿਆ ਸੀ। ਸਾਨੀਆ ਦੀ ਭੈਣ ਅਨਮ ਮਿਰਜ਼ਾ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ ਤੇ ਆਪਣਾ ਫੈਸ਼ਨ ਆਉੂਟਲੈਟ ਚਲਾਉਂਦੀ ਹੈ।
-PTCNews