ਸੰਜੈ ਦੱਤ ਅਤੇ ਮਾਧੁਰੀ ਦਿਕਸ਼ਿਤ 21 ਸਾਲ ਬਾਅਦ ਇਸ ਫ਼ਿਲਮ ‘ਚ ਇਕੱਠੇ ਨਜ਼ਰ ਆਉਣਗੇ

Sanjay Dutt and Madhuri Dixit will be seen Together in this Film After 21 Years

ਸੰਜੈ ਦੱਤ ਅਤੇ ਮਾਧੁਰੀ ਦਿਕਸ਼ਿਤ 21 ਸਾਲ ਬਾਅਦ ਇਸ ਫ਼ਿਲਮ ‘ਚ ਇਕੱਠੇ ਨਜ਼ਰ ਆਉਣਗੇ:ਜੌਹਰ ਨੇ ਬੁੱਧਵਾਰ ਨੂੰ ਟਵਿਟਰ ਉੱਤੇ ਆਪਣੀ ਨਵੀਂ ਫਿਲਮ ਕਲੰਕ ਦੀ ਅਨਾਉਂਸਮੇਂਟ ਕੀਤੀ ਅਤੇ ਫਿਲਮ ਦਾ ਪਹਿਲਾਂ ਪੋਸਟਰ ਵੀ ਸ਼ੇਅਰ ਕੀਤਾ।ਇਸ ਫਿਲਮ ਵਿੱਚ ਆਲਿਆ ਭੱਟ,ਵਰੁਣ ਧਵਨ,ਸੰਜੈ ਦੱਤ ,ਮਾਧੁਰੀ ਦਿਕਸ਼ਿਤ,ਸੋਨਾਕਸ਼ੀ ਸਿੰਹਾ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।Sanjay Dutt and Madhuri Dixit will be seen Together in this Film After 21 Yearsਬਾਲੀਵੁਡ ਅਦਾਕਾਰਾ ਮਾਧੁਰੀ ਦੀਕਸ਼ਿਤ ਮਰਾਠੀ ਫ਼ਿਲਮ ‘ਬਕੇਟ ਲਿਸਟ’ ਤੋਂ ਬਾਅਦ ਹਿੰਦੀ ਫਿਲਮ ਨਾਲ ਸਿਲਵਰ ਸਕ੍ਰੀਨ ‘ਤੇ ਨਜ਼ਰ ਆਉਣ ਵਾਲੀ ਹੈ।ਜਾਣੀ ਪਹਿਚਾਣੀ ਅਦਾਕਾਰਾ ਮਾਧੁਰੀ ਦੀ ਆਉਣ ਵਾਲੀ ਹਿੰਦੀ ਫਿਲਮ ‘ਕਲੰਕ ਹੋਵੇਗੀ।ਹਾਲ ਹੀ ‘ਚ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।ਇਸ ਫ਼ਿਲਮ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।ਇਹ ਫ਼ਿਲਮ ਮੇਗਾ ਸਟਾਰਰ ਫ਼ਿਲਮ ਹੈ।Sanjay Dutt and Madhuri Dixit will be seen Together in this Film After 21 Yearsਇਹ ਫਿਲਮ ਅਗਲੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।ਦੱਸਣਯੋਗ ਹੈ ਕਿ ਅਭਿਸ਼ੇਕ ਵਰਮਨ ਫਿਲਮ ਦਾ ਨਿਰਦੇਸ਼ਕ ਕਰਨਗੇ,ਜਦਕਿ ਕਰਨ ਜੌਹਰ,ਸਾਜ਼ਿਦ ਨਾਡਿਆਡਵਾਲਾ ਅਤੇ ਅਪੂਰਵਾ ਮਹਿਤਾ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।ਇਸ ਫਿਲਮ ਨੂੰ ਫਾਕਸਟਾਰ ਹਿੰਦੀ ਅਤੇ ਐੱਨ.ਜੀ.ਓ. ਮੂਵੀਜ਼ ਦੇ ਸਹਿਯੋਗ ਨਾਲ ਬਣਾਇਆ ਜਾਵੇਗਾ ਅਤੇ ਆਦਿਤਿਅ ਰਾਏ ਕਪੂਰ ਅਹਿਮ ਰੋਲ ਵਿੱਚ ਨਜ਼ਰ ਆਉਣਗੇ।Sanjay Dutt and Madhuri Dixit will be seen Together in this Film After 21 Yearsਇਸ ਫ਼ਿਲਮ ‘ਚ ਮਾਧੁਰੀ ਦਿਕਸ਼ਿਤ ਅਤੇ ਸੰਜੈ ਦੱਤ ਕਰੀਬ 21 ਸਾਲ ਬਾਅਦ ਫਿਰ ਤੋਂ ਨਾਲ ਨਜ਼ਰ ਆਉਣ ਵਾਲੇ ਹਨ।ਦੋਨਾਂ ਨੂੰ ਆਖਰੀ ਵਾਰ ਸਾਲ 1997 ਵਿੱਚ ਰਲੀਜ ਹੋਈ ਫ਼ਿਲਮ ਮਹਾਨਤਾ ਵਿੱਚ ਨਾਲ ਨਜ਼ਰ ਆਏ ਸਨ।ਤੁਹਾਨੂੰ ਦਸ ਦਈਏ ਕਿ ਇਸ ਫ਼ਿਲਮ ਦਾ ਨਾਮ ਪਹਿਲਾਂ ਸ਼ਿੱਦਤ ਰਖਿਆ ਗਿਆ ਸੀ।ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਇਸ ਫ਼ਿਲਮ ਦਾ ਪ੍ਰੀ -ਪ੍ਰੋਡਕਸ਼ਨ ਸਟੇਜ ਉੱਤੇ ਕਰਣ ਜੌਹਰ ਦੇ ਪਿਤਾ ਜਸ ਜੌਹਰ ਸੰਭਾਲ ਰਹੇ ਸਨ ਅਤੇ ਇਸਦਾ ਆਈਡਿਆ ਵੀ ਉਨ੍ਹਾਂ ਨੇ ਹੀ ਤਿਆਰ ਕੀਤਾ ਸੀ।Sanjay Dutt and Madhuri Dixit will be seen Together in this Film After 21 Yearsਇਸ ਲਈ ਕਹਿ ਸਕਦੇ ਹਾਂ ਕਿ ਇਹ ਕਰਣ ਲਈ ਇੱਕ ਇਮੋਸ਼ਨਲ ਪ੍ਰੋਜੇਕਟ ਹੈ।ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਇਸ ਫ਼ਿਲਮ ਵਿਚ ਪਹਿਲਾਂ ਮਰਹੂਮ ਸ਼੍ਰੀ ਦੇਵੀ ਨੂੰ ਕਾਸਟ ਕੀਤਾ ਗਿਆ ਸੀ ਪਰ ਫਰਵਰੀ ‘ਚ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ਤੇ ਮਾਧੁਰੀ ਨੂੰ ਕਾਸਟ ਕੀਤਾ ਗਿਆ ਹੈ।

-PTCNews