ਮਾਨਿਅਤਾ ਦੱਤ ਨੇ ਸਾਂਝੀਆਂ ਕੀਤੀਆਂ ਤਸਵੀਰਾਂ ਤਾਂ ਸੰਜੇ ਦੱਤ ਦੀ ਹਾਲਤ ਦੇਖ ਸਭ ਹੋਏ ਹੈਰਾਨ

By PTC NEWS - September 20, 2020 2:09 pm

ਇਨੀ ਦਿਨੀਂ ਬਾਲੀਵੁੱਡ ਅਦਾਕਾਰ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ ਜਿਸਦੇ ਇਲਾਜ ਲਈ ਉਹ ਅਮਰੀਕਾ ਵੀ ਗਏ , ਅਤੇ ਹਾਲ ਹੀ ਚ ਉਹ ਆਪਣੀ ਪਹਿਲੀ ਥੈਰੇਪੀ ਲੈਣ ਤੋਂ ਬਾਅਦ ਭਾਰਤ ਪਰਤੇ ਸਨ। ਜਿਥੇ ਮੁੰਬਈ ਚ ਉਨ੍ਹਾਂ ਵਲੋਂ ਫਿਲਮ ਦੀ ਸ਼ੂਟਿੰਗ ਕੀਤੀ ਗਈ , ਅਤੇ ਹੁਣ ਨਵੀਨ ਤਸਵੀਰਾਂ ਸਾਹਮਣੇ ਆਈਆਂ ਹਨ , ਜਿਥੇ ਸੰਜੇ ਦੱਤ ਪਤਨੀ ਮਾਨਿਅਤਾ ਦੱਤ ਨਾਲ ਚਾਰਟਡ ਪਲੇਨ 'ਚ ਨਜ਼ਰ ਆਏ। ਇਹ ਤਸਵੀਰਾਂ ਦੁਬਈ ਦੀਆਂ ਹਨ ਜਿਥੇ ਸੰਜੇ ਪਤਨੀ ਨਾਲ ਆਪਣੇ ਬੱਚਿਆਂ ਸ਼ਹਿਰਾਨ ਤੇ ਇਕਰਾ ਨੂੰ ਮਿਲਣ ਲਈ ਗਏ ਹਨ। ਸੰਜੇ ਦੇ ਦੋਵੇਂ ਬੱਚੇ ਦੁਬਈ 'ਚ ਹਨ ਅਤੇ ਉਥੇ ਉਹ ਕਲਾਸੇਸ ਅਟੈਂਡ ਕਰ ਰਹੇ ਹਨ।
Sanjay Dutt travels to Dubai
ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਸੰਜੇ ਆਪਣੇ ਬੱਚਿਆਂ ਕੋਲ 10 ਦਿਨਾਂ ਤੱਕ ਰਹਿਣਗੇ ਅਤੇ ਫਿਰ ਵਾਪਸ ਮੁੰਬਈ ਵਾਪਸ ਪਰਤ ਸਕਦੇ ਹਨ। ਜਿਥੇ ਉਹ ਮੁੜ ਤੋਂ ਫਿਲਮ ਦੀ ਸ਼ੂਟਿੰਗ ਕਰਨਗੇ।

ਪਤਨੀ ਮਾਨਿਅਤਾ ਵੱਲੋਂ ਸੰਜੇ ਦੱਤ ਦੀਆਂ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਸੰਜੇ ਦੱਤ ਬੇਹੱਦ ਕਮਜ਼ੋਰ ਨਜ਼ਰ ਆ ਰਹੇ ਹਨ, ਅਤੇ ਕਮਜ਼ੋਰੀ ਨਾਲ ਚਿਹਰੇ ਦੀ ਰੰਗਤ ਵੀ ਉੱਡ ਗਈ ਹੈ। ਮਾਨਿਅਤਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਅੱਜ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਨੇ ਮੈਨੂੰ ਇੰਨਾਂ ਵਧੀਆ ਪਰਿਵਾਰ ਦਿੱਤਾ। ਮੈਨੂੰ ਕੋਈ ਸ਼ਿਕਾਇਤ ਨਹੀਂ, ਕੋਈ ਮੰਗ ਨਹੀਂ ਬਸ ਸਾਰੇ ਇੱਕਠੇ ਰਹਿਣ ਹਮੇਸ਼ਾ ਲਈ ਆਮੀਨ।’

ਇਸ ਤੋਂ ਪਹਿਲਾਂ ਮਾਨਿਅਤਾ ਦੱਤ ਨੇ ਸੰਜੇ ਦੱਤ ਲਈ ਆਪਣੇ ਇੰਸਟਾਗ੍ਰਾਮ 'ਤੇ ਇਮੋਸ਼ਨਲ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਨੇ ਫ਼ਿਲਮ 'ਇਮਤਿਹਾਨ' ਦੇ ਗੀਤ 'ਰੁੱਕ ਜਾਣਾ ਨਹੀਂ ਤੂੰ ਕਹਿ ਹਾਰ ਕੇ' ਦੀ ਕੁਝ ਲਾਈਨਾਂ ਲਿਖੀਆਂ ਹਨ। ਉਨ੍ਹਾਂ ਲਿਖਿਆ, 'ਅਸੀਂ ਆਪਣੀ ਜ਼ਿੰਦਗੀ ਦੇ ਬੈਸਟ ਦਿਨਾਂ ਨੂੰ ਵਾਪਸ ਲਿਆਉਣ ਲਈ ਬੁਰੇ ਦਿਨਾਂ ਤੋਂ ਲੜਨਾ ਹੋਵੇਗਾ। ਕਦੇ ਹਾਰਨਾ ਨਹੀਂ।

ਜ਼ਿਕਰਯੋਗ ਹੈ ਕਿ ਜਿਸ ਦਿਨ ਸੰਜੇ ਨੇ ਕੋਰੋਨਾ ਦਾ ਟੈਸਟ ਕਰਵਾਇਆ ਸੀ ਉਦੋਂ ਹੀ ਉਹਨਾਂ ਦੇ ਫੇਫੜਿਆਂ ਦੇ ਕੈਂਸਰ ਦੀ ਖਬਰ ਵੀ ਨਸ਼ਰ ਹੋਈ ਸੀ , ਜਿਸ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਦੁਆਵਾਂ ਕੀਤੀਆਂ ਕਿ ਉਹ ਜਲਦ ਹੀ ਸਿਹਤਯਾਬ ਹੋ ਜਾਨ , ਇਸ ਦੇ ਲਈ ਪਰਿਵਾਰ ਵਲੋਂ ਲੋਕਾਂ ਦਾ ਧਨਵਾਦ ਵੀ ਕੀਤਾ ਗਿਆ. ਉਥੇ ਇਹ ਵੀ ਦਸੜੀਏ ਕਿ ਮਾਨਿ ਅਤਾ ਦੱਤ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿ ਸੰਜੇ ਦੱਤ ਦੇ ਕੈਹਹੁਂ ਵਾਲਿਆਂ ਤੱਕ ਆਪਣੇ ਕੁਝ ਪਲ ਸਾਂਝੇ ਕਰਦੇ ਰਹਿੰਦੇ ਹਨ।

adv-img
adv-img