ਜਲਦ ਹੋਵੇਗੀ ਸੰਜੇ ਦੱਤ ਦੀ ਤੀਜੀ ਕੀਮੋਥੈਰੇਪੀ
Sanjay Dutt third chemotherapy: ਅਦਾਕਾਰ ਸੰਜੇ ਦੱਤ ਇਹਨੀਂ ਦਿਨੀਂ ਆਪਣੀ ਬਿਮਾਰੀ ਦੇ ਚਲਦਿਆਂ ਚਰਚ ਐਚ ਹਨ। ਜੀਤਹਿ ਉਹ ਬਿਮਾਰੀ ਨਾਲ ਲੜਾਈ ਕਰਦੇ ਹੋਏ ਹਰ ਉਸ ਚੀਜ਼ ਨੂੰ ਵਿਅਕਤੀ ਨੂੰ ਪੂਰਾ ਸਮਾਂ ਦੇ ਰਹੇ ਹਨ ਜੋ ਉਹਨਾਂ ਦੀ ਜ਼ਿੰਦਗੀ ਲਈ ਮਹੱਤਵਪੂਰਨ ਹੈ। ਇਸੀ ਦੇ ਚਲਦਿਆਂ ਜਿਥੇ ਕੁਝ ਸਮਾਂ ਪਹਿਲਾਂ ਉਹ ਵਿਦੇਸ਼ ਤੋਂ ਫਿਲਮ ਦੀ ਸ਼ੂਟਿੰਗ ਕਰਨ ਲਈ ਮੁੰਬਈ ਆਏ ਸਨ ਤਾਂ ਹਾਲ ਹੀ 'ਚ ਬੱਛਿਆਂ ਨੂੰ ਮਿਲਣ ਦੁਬਈ ਵੀ ਗਏ ਸਨ। ਸੰਜੇ ਦੱਤ ਆਪਣੀ ਪਤਨੀ ਨਾਲ ਪ੍ਰਾਈਵੇਟ ਜੈੱਟ ਰਾਹੀਂ ਗਏ ਸਨ। [caption id="attachment_433889" align="aligncenter" width="300"] Sanjay Dutt Cancer Treatment[/caption] ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਦਾ 30 ਸਤੰਬਰ ਨੂੰ ਮੁੰਬਈ 'ਚ ਰਹਿਣਾ ਕਾਫ਼ੀ ਜ਼ਰੂਰੀ ਹੈ ਕਿਉਂਕਿ ਇਸੇ ਦਿਨ ਉਨ੍ਹਾਂ ਦੇ ਫੇਫੜਿਆਂ ਦੇ ਕੈਂਸਰ ਦੇ ਇਲਾਜ ਦੀ ਤੀਜੀ ਕੀਮੋਥੈਰੇਪੀ ਸ਼ੁਰੂ ਹੋਵੇਗੀ। ਹੁਣ ਸੰਜੇ ਦੱਤ ਨੂੰ ਨਾ ਚਾਹੁੰਦੇ ਹੋਏ ਵੀ 4-5 ਦਿਨਾਂ 'ਚ ਦੁਬਈ ਤੋਂ ਵਾਪਸ ਮੁੰਬਈ ਪਰਤਣਾ ਪਵੇਗਾ। ਸੰਜੇ ਦੱਤ ਦੀ ਪਹਿਲਾਂ 2 ਕੀਮੋਥੈਰੇਪੀ ਵਾਂਗ ਤੀਜੀ ਕੀਮੋਥੈਰੇਪੀ ਵੀ ਮੁੰਬਈ 'ਚ ਹੀ ਹੋਵੇਗੀ। ਪਹਿਲੀ ਕੀਮੋਥੈਰੇਪੀ ਖ਼ਤਮ ਹੋਣ ਤੋਂ ਬਾਅਦ ਡਾਕਟਰ ਜਲੀਲ ਪਾਰਕਰ ਨੇ ਕਿਹਾ ਸੀ, 'ਹਾਲੇ ਤੱਕ ਇਹ ਪਤਾ ਨਹੀਂ ਹੈ ਕਿ ਕਿੰਨੇ ਚੱਕਰ ਲਾਉਣੇ ਪੈਣਗੇ। ਕੀਮੋਥੈਰੇਪੀ ਸੌਖੀ ਨਹੀਂ ਹੁੰਦੀ ਹੈ ਅਤੇ ਖ਼ਾਸ ਕਰਕੇ ਫੇਫੜਿਆਂ ਦੇ ਕੈਂਸਰ ਨਾਲ ਲੜਨਾ ਇਕ ਲੜਾਈ ਦੇ ਸਮਾਨ ਹੈ। ਦੱਸ ਦਈਏ ਕਿ 2 ਕੀਮੋਥੈਰੇਪੀਆਂ ਤੋਂ ਬਾਅਦ ਹੀ ਸੰਜੇ ਦੱਤ ਦੀ ਸਿਹਤ ਕਾਫ਼ੀ ਕਮਜੋਰ ਨਜ਼ਰ ਆਈ। ਦਰਅਸਲ, ਦੁਬਈ ਪਹੁੰਚਦੇ ਹੀ ਮਾਨਿਅਤਾ ਨੇ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਸੰਜੇ ਦੱਤ ਬਹੁਤ ਕਮਜ਼ੋਰ ਨਜ਼ਰ ਆਏ ਸਨ। ਇਸ ਤਸਵੀਰ 'ਚ ਸੰਜੇ ਦੱਤ ਦੇ ਚਿਹਰੇ ਦੀ ਰੰਗਤ ਵੀ ਉੱਡ ਗਈ। ਹੋਰ ਪੜ੍ਹੋ: ‘ਭਾਰਤ ਦੀ ਬੇਟੀ’ ਬਣੀ ਅਮਰੀਕੀ ਹਵਾਈ ਫ਼ੌਜ ‘ਚ ਅਫ਼ਸਰ ਫਿਲਹਾਲ ਸੰਜੇ ਦੱਤ ਮੁੰਬਈ 'ਚ ਹਨ ਪਰ ਪਹਿਲਾ ਸੰਜੇ ਦੱਤ ਅਮਰੀਕਾ 'ਚ ਕੀਮੋਥੈਰੇਪੀ ਕਰਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੀ ਦੂਜੀ ਪਸੰਦ ਸਿੰਗਾਪੁਰ ਸੀ ਪਰ ਉਹ ਵੀ ਹੋ ਗਿਆ। ਗੱਲ ਕਰੀਏ ਫ਼ਿਲਮਾਂ ਦੀ ਤਾਂ ਅਦਾਕਾਰ ਨੇ ਹਾਲੇ ਤੱਕ ਵੀ ਤਹਿ ਨਹੀਂ ਕੀਤਾ ਹੈ ਕਿ ਆਪਣੀ ਕਿਹੜੀ ਰਹਿੰਦੀ ਫ਼ਿਲਮ ਦੀ ਸ਼ੂਟਿੰਗ ਪਹਿਲਾ ਕਰਨਗੇ। ਹੋਰ ਪੜ੍ਹੋ: ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ ਗਹਿਰਾ ਸਦਮਾ ਸੰਜੇ ਦੱਤ ਦੀਆਂ ਫ਼ਿਲਮਾਂ ਦੇ ਪ੍ਰੋਡਿਊਸਰ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਸੰਜੇ ਦੱਤ ਨੇ ਅਪਕਮਿੰਗ ਫ਼ਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ 'ਚ 'ਪ੍ਰਿਥਵੀਰਾਜ਼', 'ਕੇਜੀਐੱਫ 2' ਵਰਗੀਆਂ ਫ਼ਿਲਮਾਂ ਹਨ।