ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਮੁਸ਼ਕਿਲ ‘ਚ ਫਸੀ , ਪੁਲਿਸ ਨੇ ਦਰਜ ਕੀਤਾ ਮਾਮਲਾ

Sapna Choudhary Against Police Case Registered
ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀਮੁਸ਼ਕਿਲ 'ਚ ਫਸੀ , ਪੁਲਿਸ ਨੇ ਦਰਜ ਕੀਤਾ ਮਾਮਲਾ 

ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਮੁਸ਼ਕਿਲ ‘ਚ ਫਸੀ , ਪੁਲਿਸ ਨੇ ਦਰਜ ਕੀਤਾ ਮਾਮਲਾ:ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਹੁਣ ਹੋਰ ਵੱਧ ਸਕਦੀਆਂ ਹਨ। ਪਿਛਲੇ ਦਿਨੀਂ ਗੁਰੂਗ੍ਰਾਮ ਵਿਚ ਵਾਪਰੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ। ਸਪਨਾ ਵੱਲੋਂ ਪਹਿਲੇ ਨੋਟਿਸ ਦਾ ਜਵਾਬ ਨਾ ਦੇਣ ‘ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਗੁਰੂਗ੍ਰਾਮ ਪੁਲਿਸ ਨੇ ਸਪਨਾ ਚੌਧਰੀ ਨੂੰ ਜਾਂਚ ਵਿਚ ਸ਼ਾਮਿਲ ਹੋਣ ਲਈ ਕਿਹਾ ਹੈ।

Sapna Choudhary Against Police Case Registered
ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀਮੁਸ਼ਕਿਲ ‘ਚ ਫਸੀ , ਪੁਲਿਸ ਨੇ ਦਰਜ ਕੀਤਾ ਮਾਮਲਾ

ਦਰਅਸਲ ‘ਚ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਐਸਯੂਵੀ ਕਾਰ ਦਾ ਕ੍ਰਿਸਮਸ ਦੀ ਰਾਤ ਨੂੰ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ ਵਿੱਚ ਸਪਨਾ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਗੁਰੂਗਰਾਮ ਦੇ ਸੋਹਨਾ ਰੋਡ ‘ਤੇ ਸਪਨਾ ਦੀ ਐਸਯੂਵੀ ਕਾਰ ਨੂੰ ਪਿੱਛੇ ਤੋਂ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਵਿਚ ਸਪਨਾ ਨੇ ਦੱਸਿਆ ਸੀ ਕਿ ਉਹ ਹਾਦਸੇ ਵਿਚ ਮੌਜੂਦ ਨਹੀਂ ਸੀ, ਜਿਥੇ ਇਹ ਹਾਦਸਾ ਹੋਇਆ ਸੀ। ਹਾਲਾਂਕਿ ਉਹ ਵਾਹਨ ਉਨ੍ਹਾਂ ਦਾ ਹੈ।

Sapna Choudhary Against Police Case Registered
ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀਮੁਸ਼ਕਿਲ ‘ਚ ਫਸੀ , ਪੁਲਿਸ ਨੇ ਦਰਜ ਕੀਤਾ ਮਾਮਲਾ

ਇਸ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਨੇ ਸਪਨਾ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕੈਂਟਰ ਚਾਲਕ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ। ਕੈਂਟਰ ਚਾਲਕ ਦਾ ਦੋਸ਼ ਹੈ ਕਿ ਉਸਦੀ ਗੱਡੀ ਦੇ ਅੱਗੇ ਇੱਕ ਕਾਰ ਅਚਾਨਕ ਆ ਗਈ, ਜਿਸ ਕਾਰਨ ਉਸ ਦਾ ਕੈਂਟਰ ਬੇਕਾਬੂ ਹੋ ਗਿਆ।

Sapna Choudhary Against Police Case Registered
ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀਮੁਸ਼ਕਿਲ ‘ਚ ਫਸੀ , ਪੁਲਿਸ ਨੇ ਦਰਜ ਕੀਤਾ ਮਾਮਲਾ

ਓਧਰ ਇਸ ਮਾਮਲੇ ਵਿੱਚ ਥਾਣਾ ਇੰਚਾਰਜ ਬਸੰਤ ਕੁਮਾਰ ਦੀ ਮੰਨੀਏ ਤਾਂ ਇਸ ਗੱਲ ਦਾ ਖ਼ੁਲਾਸਾ ਅਜੇ ਤੱਕ ਨਹੀਂ ਕੀਤਾ ਗਿਆ ਹੈ ਕਿ ਇਸ ਹਾਦਸੇ ਸਮੇਂ ਸਪਨਾ ਚੌਧਰੀ ਗੱਡੀ ਵਿਚ ਮੌਜੂਦ ਸੀ ਜਾਂ ਕੋਈ ਹੋਰ ਇਸ ਦਿੱਲੀ ਨੰਬਰ ਵਾਲੀ ਗੱਡੀ ਨੂੰ ਚਲਾ ਰਿਹਾ ਸੀ। ਹਾਲਾਂਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews