Advertisment

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਡਰਾਈਵਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ,ਪਰਿਵਾਰ ਨੇ ਵੀ ਕਰਵਾਇਆ ਕੋਰੋਨਾ ਟੈਸਟ

author-image
Shanker Badra
Updated On
New Update
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਡਰਾਈਵਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ,ਪਰਿਵਾਰ ਨੇ ਵੀ ਕਰਵਾਇਆ ਕੋਰੋਨਾ ਟੈਸਟ
Advertisment
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਡਰਾਈਵਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ,ਪਰਿਵਾਰ ਨੇ ਵੀ ਕਰਵਾਇਆ ਕੋਰੋਨਾ ਟੈਸਟ:ਮੁੰਬਈ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਬਾਲੀਵੁੱਡ ਦੇ ਅਦਾਕਾਰ ਵੀ ਇਕ-ਇੱਕ ਕਰਕੇ ਕੋਰੋਨਾ ਮਹਾਂਮਾਰੀ ਦੀ ਲਪੇਟ 'ਚ ਆ ਰਹੇ ਹਨ ਅਤੇ ਕਈ ਫ਼ਿਲਮ ਅਦਾਕਾਰ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਫੈਮਿਲੀ ਤੋਂ ਇਲਾਵਾ ਕਈ ਹੋਰ ਫ਼ਿਲਮੀ ਸਿਤਾਰੇ ਪਾਜ਼ੀਟਿਵ ਪਾਏ ਗਏ ਹਨ। publive-image ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਡਰਾਈਵਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਸੈਂਟਰ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਕਈ ਫ਼ਿਲਮੀ ਹਸਤੀਆਂ ਦੇ ਸਟਾਫ ਮੈਂਬਰਜ਼ ਇਸ ਦੀ ਲਪੇਟ 'ਚ ਆ ਚੁੱਕੇ ਹਨ। ਸਾਰਾ ਅਲੀ ਖਾਨ ਨੇ ਦੇਰ ਰਾਤ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
Advertisment
publive-image ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਡਰਾਈਵਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ,ਪਰਿਵਾਰ ਨੇ ਵੀ ਕਰਵਾਇਆ ਕੋਰੋਨਾ ਟੈਸਟ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਟੈਕਸਟ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਕੋਵਿਡ-19 ਪਾਜ਼ੀਟਿਵ ਹਨ। ਸਾਰਾ ਨੇ ਆਪਣੇ ਪੋਸਟ 'ਚ ਲਿਖਿਆ -ਮੈਂ ਤੁਹਾਨੂੰ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਡਰਾਈਵਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਬੀਐੱਮਸੀ ਨੂੰ ਇਸ ਬਾਰੇ 'ਚ ਸੂਚਨਾ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡਰਾਈਵਰ ਨੂੰ ਕੁਆਰੰਟਾਈਨ ਸੈਂਟਰ ਭੇਜ ਦਿੱਤਾ ਗਿਆ ਹੈ। ਮੇਰੇ ਪਰਿਵਾਰ ਦੇ ਲੋਕ ਤੇ ਘਰ ਦੇ ਸਾਰੇ ਸਟਾਫ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਬੀਐੱਮਸੀ ਵੱਲੋਂ ਕੀਤੀ ਜਾ ਰਹੀ ਮਦਦ ਤੇ ਗਾਈਡਲਾਈਨ ਲਈ ਸ਼ੁਕਰੀਆ। publive-image ਦੱਸ ਦੇਈਏ ਕਿ ਇਸ ਤੋਂ 2 ਦੀਨਾ ਪਹਿਲਾਂ ਹੀ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ,ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ , ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਆਰਾਧਿਆ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬੱਚਨ ਪਰਿਵਾਰ ਦੇ ਸੰਕਰਮਿਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸਟਾਫ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਹੋਇਆ ਹੈ। -PTCNews -
sara-ali-khan coronavirus
Advertisment

Stay updated with the latest news headlines.

Follow us:
Advertisment