Thu, Apr 25, 2024
Whatsapp

ਵਿੱਕੀ ਕੌਸ਼ਲ ਦੇ ਫੈਨਸ ਲਈ ਖੁਸ਼ਖਬਰੀ! ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ 'Sardar Udham'

Written by  Riya Bawa -- September 24th 2021 07:02 PM -- Updated: September 24th 2021 07:05 PM
ਵਿੱਕੀ ਕੌਸ਼ਲ ਦੇ ਫੈਨਸ ਲਈ ਖੁਸ਼ਖਬਰੀ! ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ 'Sardar Udham'

ਵਿੱਕੀ ਕੌਸ਼ਲ ਦੇ ਫੈਨਸ ਲਈ ਖੁਸ਼ਖਬਰੀ! ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ 'Sardar Udham'

ਮੁੰਬਈ: ਲੰਮੇ ਸਮੇਂ ਤੋਂ ਅਦਾਕਾਰ ਵਿੱਕੀ ਕੌਸ਼ਲ ਆਉਣ ਵਾਲੀ ਫਿਲਮ 'ਸਰਦਾਰ ਊਧਮ' Sardhar Udham ਨੂੰ ਲੈ ਕੇ ਚਰਚਾ ਵਿੱਚ ਰਹੇ ਹਨ। ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮਹਾਨ ਘੁਲਾਟੀਏ ਸਰਦਾਰ ਊਧਮ ਸਿੰਘ ਦੀ ਕਹਾਣੀ ਅਤੇ ਵਿੱਕੀ ਨੂੰ ਉਸ ਕਿਰਦਾਰ ਵਿੱਚ ਦੇਖਣ ਲਈ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ, ਅਜਿਹੇ ਵਿੱਚ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। EXCLUSIVE: Vicky Kaushal & Shoojit Sircar's Sardar Udham Singh opts for OTT premiere; Will release on Dussehra | PINKVILLA ਦਰਅਸਲ, ਇਸ ਅਕਤੂਬਰ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਸਰਦਾਰ ਊਧਮ' (Sardhar Udham) 'ਤੇ ਆਵੇਗੀ। ਇੱਕ ਅਸਾਧਾਰਣ ਨੌਜਵਾਨ ਦੀ ਅਣਕਹੀ ਕਹਾਣੀ ਜਿਸਦਾ ਆਪਣੀ ਮਾਤ ਭੂਮੀ ਅਤੇ ਇਸਦੇ ਲੋਕਾਂ ਨਾਲ ਪਿਆਰ ਨੇ ਉਸਨੂੰ ਆਪਣੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ ਸੀ। Shoojit Sircar on Vicky Kaushal's 'Sardar Udham Singh' getting an online release, says 'I don't want to think about it' ਦੱਸ ਦੇਈਏ ਕਿ ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ, ਪਰ ਇੱਕ ਪੋਸਟਰ ਜਾਰੀ ਕਰਕੇ ਇਹ ਐਲਾਨ ਕੀਤਾ ਗਿਆ ਹੈ ਕਿ ਫਿਲਮ ਅਕਤੂਬਰ ਵਿੱਚ ਅਮੇਜ਼ਨ ਪ੍ਰਾਈਮ ਵੀਡੀਓ ਉੱਤੇ ਰਿਲੀਜ਼ ਕੀਤੀ ਜਾਵੇਗੀ। -PTC News


Top News view more...

Latest News view more...