ਹੋਰ ਖਬਰਾਂ

ਸਰਪੰਚ ਦੀ ਪਹਿਲਾ ਕੀਤੀ ਕੁੱਟ-ਮਾਰ, ਫਿਰ ਕੀਤਾ ਅਜਿਹਾ ਕੰਮ !!

By Joshi -- October 30, 2018 6:45 pm

ਸਰਪੰਚ ਦੀ ਪਹਿਲਾ ਕੀਤੀ ਕੁੱਟ-ਮਾਰ, ਫਿਰ ਕੀਤਾ ਅਜਿਹਾ ਕੰਮ !!,ਸਾਦਿਕ: ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਦੇ ਨੇੜਲੇ ਪਿੰਡ ਚੰਨੀਆਂ ਤੋਂ ਸਾਬਕਾ ਕਾਂਗਰਸੀ ਸਰਪੰਚ ਦੀ ਕੁਝ ਲੋਕਾਂ ਵੱਲੋਂ ਕੁੱਟ-ਮਾਰ ਕਰਕੇ 50 ਹਜ਼ਾਰ ਰੁਪਏ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਰਪੰਚ ਦੀ ਪਹਿਚਾਣ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ।

ਪੀੜਤ ਨੇ ਇਸ ਘਟਨਾ ਤੋਂ ਬਾਅਦ ਸਾਦਿਕ ਪੁਲਿਸ ਥਾਣਾ ਵਿੱਚ ਮਾਮਲਾ ਦਰਜ ਕਰਵਾਇਆ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ। ਸਤਾਹਨਕ ਪੁਲਿਸ ਮੁਤਾਬਕ ਬੀਤੇ ਦਿਨੀਂ ਕ੍ਰਿਸ਼ਨ ਕੁਮਾਰ ਅਤੇ ਮੰਗਲ ਸਿੰਘ ਮੋਟਰਸਾਈਕਲ 'ਤੇ ਪਿੰਡ ਚੰਨੀਆਂ ਨੂੰ ਵਾਪਸ ਆ ਰਹੇ ਸਨ,

ਹੋਰ ਪੜ੍ਹੋ: ਕਰਜੇ ਤੋਂ ਪਰੇਸ਼ਾਨ ਕਿਸਾਨ ਵਲੋਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਤਾਂ ਦੁਪਿਹਰ ਡੇਢ ਵਜੇ ਪਿੰਡ ਢਿੱਲਵਾਂ ਖੁਰਦ ਦੇ ਬੱਸ ਅੱਡੇ ਤੋਂ ਕੁਝ ਪਿੱਛੇ ਸੀ ਤਾਂ ਸਾਹਮਣੇ ਤੋਂ ਤਿੰਨ ਮੋਟਰ ਸਾਈਕਲ ਅਤੇ ਦੋ ਕਾਰਾਂ ਤੇ ਸਵਾਰ 10-11 ਜਣੇ ਜਿੰਨਾਂ ਕੋਲ ਮਾਰੂ ਹਥਿਆਰ ਸਨ ਉਤਰੇ ਤੇ ਸਾਡੇ ਮੋਟਰਸਾਈਕਲ ਨੂੰ ਘੇਰ ਲਿਆ।ਜਿਸ ਤੋਂ ਬਾਅਦ ਉਹਨਾਂ ਲੋਕਾਂ ਨੇ ਕਾਂਗਰਸੀ ਸਰਪੰਚ ਨੂੰ ਕੁੱਟ ਕੇ 50 ਹਜ਼ਾਰ ਦੀ ਰਾਸ਼ੀ ਲੈ ਕੇ ਫਰਾਰ ਹੋ ਗਏ।

—PTC News

  • Share