ਮੁੰਬਈ ਦੇ ਇਨ੍ਹਾਂ ਗੁਰਦੁਆਰਿਆਂ 'ਚ ਲੱਗਿਆ ਆਕਸੀਜਨ ਦਾ ਮੁਫ਼ਤ ਲੰਗਰ , ਕਰੋ ਸਿੱਧਾ ਸੰਪਰਕ  

By Shanker Badra - May 20, 2021 4:05 pm

ਮੁੰਬਈ : ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਭਾਰਤ ਦੇ ਕਈ ਹਿੱਸਿਆਂ ਵਿਚ ਆਕਸੀਜਨ ਸਪਲਾਈ ਦੀ ਘਾਟ ਦੇ ਵਿਚਕਾਰ ਦੇਸ਼ ਭਰ ਦੇ ਕਈ ਲੋਕ ਅਤੇ ਗੈਰ-ਸਰਕਾਰੀ ਸੰਗਠਨਾਂਗਰੀਬ ਲੋਕਾਂ ਨੂੰ ਆਕਸੀਜਨ ,ਪਲਾਜ਼ਮਾ ਦਾਨ ਕਰਕੇ ਜਾਂ ਮੁਹੱਈਆ ਕਰਵਾ ਕੇ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ ਹਨ।

Sat Sri Akaal Charitable Trust Free oxygen Langar Sewa in Mumbai ਮੁੰਬਈ ਦੇ ਇਨ੍ਹਾਂ ਗੁਰਦੁਆਰਿਆਂ 'ਚ ਲੱਗਿਆ ਆਕਸੀਜਨ ਦਾ ਮੁਫ਼ਤ ਲੰਗਰ , ਕਰੋ ਸਿੱਧਾ ਸੰਪਰਕ

ਪੜ੍ਹੋ ਹੋਰ ਖ਼ਬਰਾਂ : ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਦੌੜਾਕ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ  

ਇਸ ਦੌਰਾਨ ਸਤਿ ਸ੍ਰੀ ਅਕਾਲ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਦੀ ਸਹਾਇਤਾ ਲਈ ‘ਮੁਫਤ ਆਕਸੀਜਨ ਲੰਗਰ ਸੇਵਾ’ ਦਾ ਆਯੋਜਨ ਕਰਕੇ ਇਕ ਹੋਰ ਪਹਿਲਕਦਮੀ ਕੀਤੀ ਹੈ। ਆਕਸੀਜਨ conservator ਮਸ਼ੀਨਾਂ ਇਨ੍ਹਾਂ ਗੁਰਦੁਆਰਿਆਂ ਦੀ ਡਿਸਪੈਂਸਰੀ ਵਿੱਚ ਮੁਫ਼ਤ ਉਪਲਬਧ ਹਨ।

Sat Sri Akaal Charitable Trust Free oxygen Langar Sewa in Mumbai ਮੁੰਬਈ ਦੇ ਇਨ੍ਹਾਂ ਗੁਰਦੁਆਰਿਆਂ 'ਚ ਲੱਗਿਆ ਆਕਸੀਜਨ ਦਾ ਮੁਫ਼ਤ ਲੰਗਰ , ਕਰੋ ਸਿੱਧਾ ਸੰਪਰਕ

ਬਾਬਾ ਜੀਵਨ ਸਿੰਘ ਜੀ ਮੈਡੀਕਲ ਸੈਂਟਰ, ਗੁਰੂਦੁਆਰਾ ਗੁਰੂ ਨਾਨਕ ਦਰਬਾਰ, ਲਕਸ਼ਮੀ ਕਲੋਨੀ, ਚੈਂਬਰ (ਮੁੰਬਈ) ਅਤੇ ਗੁਰੂਦਵਾਰਾ ਸ੍ਰੀ ਦਸਮੇਸ਼ ਦਰਬਾਰ, ਗੁਰੂ ਤੇਗ ਬਹਾਦਰ ਨਗਰ ਵਿਖੇ ਆਕਸੀਜਨ conservato ਮਸ਼ੀਨਾਂ ਲਗਾਈਆਂ ਗਈਆਂ ਹਨ। ਜੇ ਕਿਸੇ ਵੀ ਜ਼ਰੂਰਤਮੰਦ ਨੂੰ ਮੁੰਬਈ ਵਿਚ ਮੁਫ਼ਤ  ਆਕਸੀਜਨ ਦੀ ਜ਼ਰੂਰਤ ਹੈ ਤਾਂ ਡਿਸਪੈਂਸਰੀ ਵਿਚ ਸਿੱਧਾ ਸੰਪਰਕ ਕਰ ਸਕਦੇ ਹੋ।

Sat Sri Akaal Charitable Trust Free oxygen Langar Sewa in Mumbai ਮੁੰਬਈ ਦੇ ਇਨ੍ਹਾਂ ਗੁਰਦੁਆਰਿਆਂ 'ਚ ਲੱਗਿਆ ਆਕਸੀਜਨ ਦਾ ਮੁਫ਼ਤ ਲੰਗਰ , ਕਰੋ ਸਿੱਧਾ ਸੰਪਰਕ

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਭਾਰਤ ਵਿਚ ਸਿਹਤ ਢਾਂਚੇ ਨੂੰ ਪ੍ਰਭਾਵਤ ਕੀਤਾ ਸੀ , ਜਿਸ ਕਾਰਨ ਹਸਪਤਾਲਾਂ ਵਿਚ ਆਕਸੀਜਨ, ਹਸਪਤਾਲਾਂ ਵਿੱਚ ਬੈੱਡ ਅਤੇ ਆਈਸੀਯੂ ਬੈੱਡ ਦੀ ਘਾਟ ਪੈਦਾ ਹੋਈ ਹੈ।  ਕਈ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਈਆਂ ਹਨ ਕਿਉਂਕਿ ਆਕਸੀਜਨ ਦੀ ਕਾਲਾਬਾਜ਼ਾਰੀ ਕਰਕੇ ਆਮ ਆਦਮੀ ਲਈ ਆਕਸੀਜਨ ਲੈਣੀ ਬਹੁਤ ਔਖੀ ਹੈ।
-PTCNews

adv-img
adv-img