ਸਤਿੰਦਰ ਸਰਤਾਜ ਦੇ ‘ਹਮਾਯਤ’ ਗਾਣੇ ਨੇ ਵਿਛੜੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ, ਜਾਣੋ ਪੂਰੀ ਕਹਾਣੀ

Satinder Sartaj

ਸਤਿੰਦਰ ਸਰਤਾਜ ਦੇ ‘ਹਮਾਯਤ’ ਗਾਣੇ ਨੇ ਵਿਛੜੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ, ਜਾਣੋ ਪੂਰੀ ਕਹਾਣੀ,ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਹਾਲ ਹੀ ‘ਚ ਆਇਆ ਗੀਤ ‘ਹਮਾਯਤ’ਉਸ ਸਮੇਂ ਇੱਕ ਪਰਿਵਾਰ ਲਈ ਸੋਨੇ ‘ਤੇ ਸੁਹਾਗੇ ਵਾਂਗ ਸਾਬਤ ਹੋਇਆ, ਜਦੋਂ ਇਸ ਗੀਤ ਦੇ ਰਾਹੀਂ ਉਹਨਾਂ ਦਾ ਗਵਾਚਿਆ ਬੱਚਾ ਮਿਲ ਗਿਆ।

View this post on Instagram

ਕਿਸੇ ਪਿਆਰੇ ਨੇ email ਰਾਹੀਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਬੱਚਾ ਇੱਕ ਸਾਲ ਤੋਂ ਲਾਪਤਾ ਸੀ; ਹਮਾਯਤ??ਗੀਤ ਦੀ ਵੀਡੀਓ ਜੋ ਕਿ ਅਸੀਂ ‘ਪ੍ਰਭ ਆਸਰਾ’ ਮੋਹਾਲ਼ੀ ਵਿਖੇ ਫ਼ਿਲਮਾਈ ਸੀ, ਦੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਓਥੇ ਹੋਣ ਦਾ ਪਤਾ ਲੱਗਿਆ, ਉਹ ਆ ਕੇ ਉਸਨੂੰ ਵਾਪਿਸ ਘਰ ਲੈ ਗਏ ਨੇ, ਇਹ ਸੁਣ ਕੇ ਇੱਕ ਫ਼ਨਕਾਰੀ ਦੇ ਮੁਕੰਮਲ ਹੋਣ ਦਾ ਅਹਿਸਾਸ ਹੋਇਆ..ਐਸੇ ਵਡਭਾਗ ਲਈ ਵਾਹਿਗੁਰੂ ਦੇ ਲੱਖ-ਲੱਖ ਸ਼ੁਕਰਾਨੇ??- ਸਰਤਾਜ Some well wisher emailed us that a child who was lost from Gurdaspur district since last year; his parents found him by seeing the video of our song #Hamayat which was filmed at #PrabhAasraMohali, they came to know that their son is there and they brought him home. Being an artist with a social responsibility I feel the real contentment & satisfaction. Humbled by the grace of Almighty for bestowing such compassion?? -#Sartaaj? https://youtu.be/iL4RB2H9Le4

A post shared by Satinder Sartaaj (@satindersartaaj) on

ਦਰਅਸਲ, ਸਮਾਜ ਸੇਵੀ ਸੰਸਥਾ ਵਿੱਚ ਲਵਾਰਿਸ਼ ਹਾਲਤ ਵਿੱਚ ਪਲ ਰਹੇ ਨਿਸ਼ਾਨ ਸਿੰਘ ਕੁਝ ਸਮਾਂ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ। ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਨੇ ਇੱਕ ਇੰਟਰਵਿਊ ਦਿੰਦਿਆਂ ਕਿਹਾ ਕਿ ਨਿਸ਼ਾਨ ਉਹਨਾਂ ਨੂੰ 23 ਮਾਰਚ 2019 ਵਿੱਚ ਕੁਰਾਲੀ ਦੇ ਰੇਲਵੇ ਸਟੇਸ਼ਨ ਤੋਂ ਬਹੁਤ ਹੀ ਤਰਸਯੋਗ ਹਾਲਤ ‘ਚ ਮਿਲਿਆ ਸੀ।

ਹੋਰ ਪੜ੍ਹੋ:ਰਿਹਾਇਸ਼ੀ ਇਲਾਕਿਆਂ ‘ਚ ਘੁੰਮ ਰਹੇ ਨੇ ਸ਼ੇਰ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ (ਵੀਡੀਓ)

ਅਸਲ ਪੂਰੀ ਕਹਾਣੀ ਇਹ ਹੈ ਕਿ ਸਰਤਾਜ ਦੇ ‘ਹਮਾਯਤ’ਗਾਣੇ ਦੀ ਸ਼ੂਟਿੰਗ ਉਹਨਾਂ ਦੀ ਸੰਸਥਾ ਵਿੱਚ ਹੋਈ, ਤੇ ਜਦੋਂ ਨਿਸ਼ਾਨ ਦੇ ਘਰ ਵਾਲਿਆਂ ਨੇ ਇਹ ਗਾਣਾ ਵੇਖਿਆ ਤਾਂ ਉਹਨਾਂ ਨੇ ਇਸ ਸੰਸਥਾ ਨਾਲ ਸੰਪਰਕ ਕਰ ਆਪਣੇ ਬੱਚੇ ਨੂੰ ਘਰ ਲੈ ਗਏ। ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਸਰਤਾਜ ਦੇ ਗਾਣੇ ਹਮਾਯਤ ਨੇ ਅਸਲ ਵਿੱਚ ਨਿਸ਼ਾਨ ਸਿੰਘ ਦੀ ਹਿਮਾਇਤ ਕੀਤੀ ਹੈ।

-PTC News