ਸਤੀਸ਼ ਕੌਲ ਨੇ ਯੋਗਰਾਜ ‘ਤੇ ਲਗਾਇਆ ਵੱਡਾ ਇਲਜ਼ਾਮ, ਕਿਹਾ ਜੇ ਮੈਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰ ਹੋਵੇਗਾ ਯੋਗਰਾਜ, ਪੜ੍ਹੋ ਖ਼ਬਰ

satish kaul
ਸਤੀਸ਼ ਕੌਲ ਨੇ ਯੋਗਰਾਜ 'ਤੇ ਲਗਾਇਆ ਵੱਡਾ ਇਲਜ਼ਾਮ, ਕਿਹਾ ਜੇ ਮੈਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰ ਹੋਵੇਗਾ ਯੋਗਰਾਜ, ਪੜ੍ਹੋ ਖ਼ਬਰ

ਸਤੀਸ਼ ਕੌਲ ਨੇ ਯੋਗਰਾਜ ‘ਤੇ ਲਗਾਇਆ ਵੱਡਾ ਇਲਜ਼ਾਮ, ਕਿਹਾ ਜੇ ਮੈਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰ ਹੋਵੇਗਾ ਯੋਗਰਾਜ, ਪੜ੍ਹੋ ਖ਼ਬਰ,

ਲੁਧਿਆਣਾ: ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਹਨ ਅਤੇ ਗ਼ੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਸਤੀਸ਼ ਕੌਲ ਦੀ ਮਾੜੀ ਹਾਲਤ ਨੂੰ ਲੈ ਕੇ ਕਈ ਫ਼ਿਲਮੀ ਸਿਤਾਰਿਆਂ ਨੇ ਮਦਦ ਲਈ ਗੁਹਾਰ ਲਗਾਈ ਸੀ। ਇਨ੍ਹੀਂ ਦਿਨੀਂ ਸਤੀਸ਼ ਕੌਲ ਲੁਧਿਆਣਾ ‘ਚ ਸੱਤਿਆ ਦੇਵੀ ਕੋਲ ਰਹਿ ਰਹੇ ਹਨ।

satish kaul
ਸਤੀਸ਼ ਕੌਲ ਨੇ ਯੋਗਰਾਜ ‘ਤੇ ਲਗਾਇਆ ਵੱਡਾ ਇਲਜ਼ਾਮ, ਕਿਹਾ ਜੇ ਮੈਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰ ਹੋਵੇਗਾ ਯੋਗਰਾਜ, ਪੜ੍ਹੋ ਖ਼ਬਰ

ਹਾਲ ਹੀ ‘ਚ ਮਸ਼ਹੂਰ ਐਕਟਰ ਯੋਗਰਾਜ ਸਿੰਘ ਨੇ ਬੰਠਿਡਾ ‘ਚ ਹੋਈ ਇਕ ਕਾਨਫੰਰਸ ਦੌਰਾਨ ਅਜਿਹੇ ਹੈਰਾਨੀਜਨਕ ਖੁਲਾਸੇ ਕੀਤੇ, ਜਿਸ ਨੂੰ ਜਾਣ ਕੇ ਲੋਕ ਕਾਫੀ ਹੈਰਾਨ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ”ਮੈਂ ਵੀ ਇਕ ਵਾਰ ਉਥੇ ਗਿਆ ਸੀ। ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੈ। ਕੁਝ ਦਿਨ ਪਹਿਲਾਂ ਹੀ ਮੈਂ ਸਤੀਸ਼ ਕੌਲ ਨੂੰ ਫੋਨ ਕੀਤਾ ਸੀ। ਮੈਂ ਉਨ੍ਹਾਂ ਨੂੰ ਆਪਣੇ ਘਰ ਲਿਆਉਣ ਦਾ ਕਿਹਾ।

ਜਿਸ ਦਾ ਜਵਾਬ ਸਤੀਸ਼ ਕੌਲ ਨੇ ਇੱਕ ਨਿੱਜੀ ਵੈੱਬ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਜੇਕਰ ਮੈਨੂੰ ਕੁਝ ਹੋ ਗਿਆ ਹੋਇਆ ਉਸ ਦਾ ਜਿੰਮੇਵਾਰ ਯੋਗਰਾਜ ਹੀ ਹੋਵੇਗਾ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਅਸੀਂ ਉਸ ਦਾ ਕਿ ਵਿਗਾੜਿਆ ਹੈ। ਯੋਗਰਾਜ ਸਾਡੇ ਨਾਲ ਗਲਤ ਕਰ ਰਿਹਾ ਹੈ।

satish kaul
ਸਤੀਸ਼ ਕੌਲ ਨੇ ਯੋਗਰਾਜ ‘ਤੇ ਲਗਾਇਆ ਵੱਡਾ ਇਲਜ਼ਾਮ, ਕਿਹਾ ਜੇ ਮੈਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰ ਹੋਵੇਗਾ ਯੋਗਰਾਜ, ਪੜ੍ਹੋ ਖ਼ਬਰ

ਪ੍ਰੈਸ ਕਾਨਫ਼ਰੰਸ ਦੌਰਾਨ ਯੋਗਰਾਜ ਵੱਲੋਂ ਕਿਹਾ ਗਿਆ ਸੀ ਕਿ ਉਹ ਰੋ ਰਹੇ ਸਨ, ਪਰ ਸਤੀਸ਼ ਦਾ ਕਹਿਣਾ ਹੈ ਕਿ ਉਹ ਜਿੰਦਗੀ ‘ਚ ਕਦੀ ਨਹੀਂ ਰੋਇਆ। ਉਹਨਾਂ ਨੇ ਯੋਗਰਾਜ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੋ ਉਹਨਾਂ ਨੂੰ ਬਾਹਰੋਂ ਮਾਲੀ ਮਦਦ ਆਉਂਦੀ ਸੀ ਯੋਗਰਾਜ ਨੇ ਉਹ ਵੀ ਰੁਕਵਾ ਦਿੱਤੀ। ਜਿਸ ਦਾ ਠੋਕਵਾਂ ਜਵਾਬ ਦਿੰਦਿਆਂ ਸਤੀਸ਼ ਕੌਲ ਨੇ ਇਹ ਗੱਲਾਂ ਕਹੀਆਂ।

-PTC News