ਸਾਊਦੀ ਅਰਬ 'ਚ ਔਰਤਾਂ ਵੀ ਚਲਾ ਸਕਣਗੀਆਂ ਗੱਡੀ, ਕਿੰਗ ਸਲਮਾਨ ਨੇ ਲਿਆ ਫੈਸਲਾ
Saudi Arabia driving ban: ਸਾਊਦੀ ਅਰਬ (Saudi Arabia) ਦੀਆਂ ਔਰਤਾਂ ਲਈ ਵੱਡੀ ਖਬਰ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ! ਸਾਊਦੀ ਅਰਬ (Saudi Arabia) ਦੇ ਕਿੰਗ ਸਲਮਾਨ (Saudi King Salman) ਨੇ ਇੱਕ ਵੱਡਾ ਫੈਸਲਾ ਲੈਂਦਿਆਂ ਔਰਤਾਂ ਨੂੰ ਇੱਕ ਵੱਡੀ ਰਾਹਤ ਦੀ ਖਬਰ ਦਿੱਤੀ ਹੈ। ਉਹਨਾਂ ਨੇ ਔਰਤਾਂ ਨੂੰ ਇੱਕ ਡ੍ਰਾਈਵਿੰਗ ਕਰਨ ਦਾ ਅਧਿਕਾਰ ਦੇਣ ਦਾ ਫੈਸਲਾ ਕੀਤਾ ਹੈ। ਗਲਫ ਰਾਜ ਵਿੱਚ ਹੁਣ ਤੱਕ ਸਿਰਫ ਮਰਦਾਂ ਨੂੰ ਹੀ ਗੱਡੀ ਚਲਾਉਣ ਦੇ ਲਾਇਸੰਸ ਮਿਲਦੇ ਸਨ ਅਤੇ ਜੇਕਰ ਔਰਤਾਂ ਗੱਡੀਆਂ ਚਲਾਉਂਦੀਆਂ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਜਾਂ ਜੁਰਮਾਨਾ ਲਗਾ ਦਿੱਤਾ ਜਾਂਦਾ ਸੀ।
ਸਾਊਦੀ ਸਾਮਰਾਜ (Saudi Arabia) ਵੱਲੋਂ ਲਏ ਗਏ ਇਸ ਫੈਸਲੇ ਦੀ ਤਾਰੀਫ ਹਰ ਕਿਤੇ ਹੋ ਰਹੀ ਹੈ। ਅਮਰੀਕਾ ਦਾ ਰਾਸ਼ਟਰਪਤੀ ਡਾਨਲਡ ਟ੍ਰੰਪ ਨੇ ਵੀ ਇਸ ਕਦਮ ਨੂੰ ਬਹੁਤ ਹੀ ਵਧੀਆ ਦੱਸਿਆ ਹੈ। Saudi Arabia driving ban: ਕੀ ਹੋਵੇਗਾ ਹੁਣ? 30 ਦਿਨਾਂ ਦੇ ਅੰਦਰ ਅੰਦਰ ਇਸ ਮਸਲੇ 'ਤੇ ਇੱਕ ਮਿਨੀਸਟਰੀਲ ਬਾਡੀ ਬਿਠਾ ਕੇ ਫੈਸਲਾ ਲਿਆ ਜਾਵੇਗਾ। ਇਸ ਆਰਡਰ ਨੂੰ 24 ਜੂਨ, 2018 ਤੱਕ ਲਾਗੂ ਕਰ ਦਿੱਤਾ ਜਾਵੇਗਾ। ਇਸ ਫੈਸਲੇ ਨੂੰ ਲੈ ਕੇ ਸਾਰਿਆਂ ਨੇ ਟਵੀਟ ਕਰ ਕੇ ਖੁਸ਼ੀ ਜਾਹਿਰ ਕੀਤੀ ਹੈ। —PTC NewsYou want a statement here is one: "Saudi Arabia will never be the same again. The rain begins with a single drop" #Women2Drive ❤️ — منال مسعود الشريف (@manal_alsharif) September 26, 2017