Advertisment

ਭਗਵੰਤ ਮਾਨ ਨੂੰ ਲਗਾਈ ਸੀ ਵਿਦੇਸ਼ ਗਈ ਇਸ ਲੜਕੀ ਨੇ ਮਦਦ ਦੀ ਗੁਹਾਰ,  ਮਿਲਿਆ ਇਹ ਜਵਾਬ! 

author-image
Ragini Joshi
New Update
ਭਗਵੰਤ ਮਾਨ ਨੂੰ ਲਗਾਈ ਸੀ ਵਿਦੇਸ਼ ਗਈ ਇਸ ਲੜਕੀ ਨੇ ਮਦਦ ਦੀ ਗੁਹਾਰ,  ਮਿਲਿਆ ਇਹ ਜਵਾਬ! 
Advertisment
Saudi Arabia Girl asks for help to Bhagwant Maan: ਭਗਵੰਤ ਮਾਨ ਨੂੰ ਲਗਾਈ ਸੀ ਵਿਦੇਸ਼ ਗਈ ਇਸ ਲੜਕੀ ਨੇ ਮਦਦ ਦੀ ਗੁਹਾਰ,  ਮਿਲਿਆ ਇਹ ਜਵਾਬ! ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਗਈ ਲੜਕੀ ਰੀਨਾ ਨੂੰ ਕਾਫੀ ਬੁਰੇ ਹਾਲਾਤਾਂ 'ਚ ਦਿਨ ਗੁਜ਼ਾਰਨੇ ਪੈ ਰਹੇ ਹਨ। ਉਸਨੇ ਇਸ ਲਈ ਆਪਣੀ ਮਦਦ ਕਰਨ ਦੀ ਗੁਹਾਰ ਵੀ ਲਗਾਈ ਸੀ। ਦੱਸਣਯੋਗ ਹੈ ਕਿ ਇਸ ਲੜਕੀ ਦਾ ਪਤੀ ਵਿਆਹ ਤੋਂ ਬਾਅਦ ਬੀਮਾਰ ਰਹਿਣ ਲੱਗ ਗਿਆ ਸੀ ਜਿੱਥੇ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਕਿਸੇ ਏਜੰਟ ਦੇ ਜ਼ਰੀਏ ਸਾਊਦੀ ਅਰਬ ਪਹੁੰਚੀ ਸੀ। ਲੜਕੀ ਨੇ ਵਟਸਐਪ ਰਾਹੀਂ ਵੀਡੀਓ ਬਣਾ ਕੇ ਸੰਗਰੂਰ ਦੇ ਸੰਸਦ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਵੀ ਲਗਾਈ ਸੀ।
Advertisment
ਉਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ ਅਤੇ ਹੁਣ ਇਹ ਵੀਡੀਓ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਪਹੁੰਚ ਗਈ ਹੈ। ਸੁਸ਼ਮਾ ਨੇ ਇਸ ਮਾਮਲੇ 'ਤੇ ਜਵਾਬ ਦਿੱਤਾ ਹੈ ਅਤੇ ਟਵੀਟ ਕਰਕੇ ਕਿਹਾ, ''ਜਾਵੇਦ, ਪਲੀਜ਼ ਉਸ ਲੜਕੀ ਤੱਕ ਜਲਦੀ ਤੋਂ ਜਲਦੀ ਪਹੁੰਚੋ।'' ਦੱਸਣਯੋਗ ਹੈ ਕਿ ਲੜਕੀ ਇਸ ਵੀਡੀਓ ਵਿੱਚ ਕਾਫੀ ਰੋ ਰਹੀ ਸੀ। —PTC News-
punjabi-news latest-news-in-punjabi saudi-arabia news-in-punjabi news-from-punjab news-punjabi happening-news-from-punjab bhagwant-maan saudi-arabia-girl
Advertisment

Stay updated with the latest news headlines.

Follow us:
Advertisment