Tue, Apr 16, 2024
Whatsapp

ਇਸ ਸਾਲ ਸਿਰਫ਼ 1000 ਸ਼ਰਧਾਲੂ ਹੀ ਕਰਨਗੇ ਹੱਜ ਯਾਤਰਾ, ਪੜ੍ਹੋ ਹੋਰ ਵੀ ਜਾਣਕਾਰੀ

Written by  Shanker Badra -- July 21st 2020 03:43 PM
ਇਸ ਸਾਲ ਸਿਰਫ਼ 1000 ਸ਼ਰਧਾਲੂ ਹੀ ਕਰਨਗੇ ਹੱਜ ਯਾਤਰਾ, ਪੜ੍ਹੋ ਹੋਰ ਵੀ ਜਾਣਕਾਰੀ

ਇਸ ਸਾਲ ਸਿਰਫ਼ 1000 ਸ਼ਰਧਾਲੂ ਹੀ ਕਰਨਗੇ ਹੱਜ ਯਾਤਰਾ, ਪੜ੍ਹੋ ਹੋਰ ਵੀ ਜਾਣਕਾਰੀ

ਇਸ ਸਾਲ ਸਿਰਫ਼ 1000 ਸ਼ਰਧਾਲੂ ਹੀ ਕਰਨਗੇ ਹੱਜ ਯਾਤਰਾ, ਪੜ੍ਹੋ ਹੋਰ ਵੀ ਜਾਣਕਾਰੀ: ਰਿਆਦ : ਪੂਰੀ ਦੁਨੀਆ ਦੇ ਵਿੱਚ ਮੁਸਲਿਮ ਭਾਈਚਾਰਾ ਹਰ ਸਾਲ ਹੱਜ ਯਾਤਰਾ ਲਈ ਵਿਸ਼ੇਸ਼ ਤਿਆਰੀ ਕਰਦਾ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਨੇ ਇਸ ਕੁੱਝ ਬਦਲ ਕੇ ਰੱਖ ਦਿੱਤਾ ਹੈ। ਸਾਊਦੀ ਅਰਬ ਵਿੱਚ ਇਸ ਸਾਲ ਸਿਰਫ 1000 ਮੁਸਲਮਾਨ ਸ਼ਰਧਾਲੂ ਹੱਜ ਕਰ ਸਕਣਗੇ ਅਤੇ ਇਨ੍ਹਾਂ 1000 ਸ਼ਰਧਾਲੂਆਂ ਵਿੱਚ ਸਾਊਦੀ ਅਰਬ ਤੋਂ ਬਾਹਰ ਦਾ ਕੋਈ ਨਹੀਂ ਹੋਵੇਗਾ। ਹੱਜ ਯਾਤਰਾ ਇਸ ਸਾਲ 29 ਜੁਲਾਈ ਨੂੰ ਸ਼ੁਰੂ ਹੋਵੇਗੀ। [caption id="attachment_419457" align="aligncenter" width="300"] ਇਸ ਸਾਲ ਸਿਰਫ਼ 1000 ਸ਼ਰਧਾਲੂ ਹੀ ਕਰਨਗੇ ਹੱਜ ਯਾਤਰਾ, ਪੜ੍ਹੋ ਹੋਰ ਵੀ ਜਾਣਕਾਰੀ[/caption] ਜਾਣਕਾਰੀ ਅਨੁਸਾਰ ਸਾਊਦੀ ਅਰਬ ਵੱਲੋਂ ਸੋਮਵਾਰ ਨੂੰ ਇਸ ਸਾਲ ਦੀ ਹੱਜ ਯਾਤਰਾ ਲਈ ਸਿਰਫ 1000 ਮੁਸਲਿਮ ਸ਼ਰਧਾਲੂਆਂ ਨੂੰ ਹੀ ਅਨੁਮਤੀ ਦੇਣ ਦਾ ਐਲਾਨ ਕੀਤਾ ਹੈ। ਹੱਜ ਮੰਤਰੀ ਮੁਹੰਮਦ ਬੇਂਟੇਨ ਨੇ ਕਿਹਾ ਕਿ ਇਸ ਵਾਰ ਹੱਜ ਯਾਤਰੀਆਂ ਦੀ ਗਿਣਤੀ 1000 ਹੋਵੇਗੀ। ਇਸ ਵਿੱਚ ਥੋੜ੍ਹਾ ਜ਼ਿਆਦਾ ਜਾਂ ਘੱਟ ਹੋ ਸਕਦਾ ਹੈ ਪਰ ਹਜ਼ਾਰਾਂ ਨਹੀਂ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਸਾਲ ਦੇ ਹੱਜ ਲਈ ਚੋਣ ਪ੍ਰਕਿਰਿਆ ਦਾ ਆਧਾਰ ਕੀ ਹੋਵੇਗਾ। [caption id="attachment_419456" align="aligncenter" width="300"] ਇਸ ਸਾਲ ਸਿਰਫ਼ 1000 ਸ਼ਰਧਾਲੂ ਹੀ ਕਰਨਗੇ ਹੱਜ ਯਾਤਰਾ, ਪੜ੍ਹੋ ਹੋਰ ਵੀ ਜਾਣਕਾਰੀ[/caption] ਕਮਾਂਡਰ ਜ਼ਾਇਦ ਅਲ ਤੁਵੇਲਾਨ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨਾ ਅਤੇ ਜੇਲ੍ਹ ਦੀ ਵਿਵਸਥਾ ਹੈ। ਉੱਥੇ ਹੀ ਗੈਰ ਸਾਊਦੀਆਂ ਨੂੰ ਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਊਦੀ ਨੇ ਜੁਲਾਈ ਵਿੱਚ ਹੱਜ ਯਾਤਰਾ ਦੀ ਤਿਆਰੀ ਦਾ ਐਲਾਨ ਕੀਤਾ ਹੈ। ਹੱਜ ਸੁਰੱਖਿਆ ਬਲਾਂ ਦੇ ਕਮਾਂਡਰ ਜਾਇਦ ਅਲ ਤੁਵੈਲਾਨ ਨੇ ਐਤਵਾਰ ਨੂੰ ਕਿਹਾ ਸੀ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਦੱਸ ਦੇਈਏ ਕਿ ਹਰ ਸਾਲ ਲਗਭਗ 25 ਲੱਖ ਲੋਕ ਤੀਰਥ ਯਾਤਰਾ ਲਈ ਪਵਿੱਤਰ ਸ਼ਹਿਰ ਮੱਕਾ ਆਉਂਦੇ ਸਨ। ਇਸ ਸਾਲ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਨਵੇਂ ਨਿਯਮਾਂ ਅਨੁਸਾਰ 65 ਸਾਲ ਤੋਂ ਘੱਟ ਉਮਰ ਦੇ ਲੋਕ ਹੱਜ ਯਾਤਰਾ ‘ਤੇ ਜਾ ਸਕਣਗੇ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ। ਹੱਜ ਦਾ ਸਮਾਂ ਚੰਨ ਦਿਸਣ ਦੇ ਆਧਾਰ 'ਤੇ ਨਿਰਧਾਰਿਤ ਕੀਤਾ ਜਾਵੇਗਾ। -PTCNews


Top News view more...

Latest News view more...