ਜੇ ਬਿਲਡਰ ਨੇ ਸਮੇਂ ‘ਤੇ ਨਹੀਂ ਦਿੱਤਾ ਘਰ ਤਾਂ ਵਿਆਜ ਸਮੇਤ ਵਾਪਸ ਕਰਨੀ ਪਵੇਗੀ ਪੂਰੀ ਰਕਮ: SC

ਨਵੀਂ ਦਿੱਲੀ: ਘਰ ਖਰੀਦਣ ਵਾਲਿਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੁਪਰੀਮ ਕੋਰਟ ਨੇ ਇੱਕ ਮਹੱਤਵਪੂਰਣ ਫੈਸਲਾ ਸੁਣਾਇਆ ਹੈ। ਹੁਣ ਬਿਲਡਰ ਘਰ ਖਰੀਦਦਾਰ ਉੱਤੇ ਇਕਤਰਫਾ ਕਰਾਰ ਨਹੀਂ ਥੋਪ ਸਕਣਗੇ। ਅਦਾਲਤ ਨੇ ਸਾਫ਼ ਕਰ ਦਿੱਤਾ ਹੈ ਕਿ ਘਰ ਖਰੀਦਦਾਰ ਇਕਤਰਫਾ ਸ਼ਰਤ ਮੰਨਣੇ ਲਈ ਬੱਜੇ ਨਹੀਂ ਹਨ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਅਦਾਲਤ ਨੇ ਅਪਾਰਟਮੈਂਟ ਬਾਇਰਸ ਐਗਰੀਮੈਂਟ ਦੀ ਸ਼ਰਤ ਦਾ ਇਕਤਰਫਾ ਅਤੇ ਗੈਰ ਵਾਜਿਬ ਹੋਣਾ ਅਨਫੇਅਰ ਟ੍ਰੇਡ ਪ੍ਰੈਕਟਿਸ ਕਰਾਰ ਦਿੱਤਾ ਹੈ।

ਪੜੋ ਹੋਰ ਖਬਰਾਂ: ਜ਼ਮੀਨੀ ਵਿਵਾਦ ਦੌਰਾਨ ਮੁਟਿਆਰ ਨੂੰ ਜ਼ਿੰਦਾ ਕੰਧ ‘ਚ ਚੁਣਵਾਇਆ, ਦਰਿੰਦਗੀ ਦੀ ਹੈਰਾਨ ਕਰਦੀ ਵਾਰਦਾਤ

ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਜੇਕਰ ਬਿਲਡਰ ਨੇ ਪ੍ਰੋਜੈਕਟ ਨੂੰ ਸਮੇਂ ਉੱਤੇ ਪੂਰਾ ਕਰ ਕੇ ਗਾਹਕ ਨੂੰ ਨਹੀਂ ਦਿੱਤਾ ਤਾਂ ਉਸ ਨੂੰ ਘਰ ਖਰੀਦਦਾਰ ਨੂੰ ਪੂਰੇ ਪੈਸੇ ਵਾਪਸ ਦੇਣ ਹੋਣਗੇ ਅਤੇ ਇਸਦੇ ਨਾਲ ਹੀ ਵਿਆਜ ਦਾ ਭੁਗਤਾਨ ਵੀ ਕਰਨਾ ਹੋਵੇਗਾ। ਅਜਿਹੇ ਵਿਚ ਪੈਸੇ 9 ਫੀਸਦੀ ਵਿਆਜ ਦੇ ਨਾਲ ਵਾਪਸ ਕਰਨੇ ਹੋਣਗੇ।

ਪੜੋ ਹੋਰ ਖਬਰਾਂ: ਪਹਿਲਾਂ ਫਾਂਸੀ ਦੇ ਫੰਦੇ ਨਾਲ ਲਈ ਸੈਲਫੀ, ਘਰਵਾਲਿਆਂ ਨੂੰ ਫੋਟੋ ਭੇਜ ਦੇ ਦਿੱਤੀ ਜਾਨ

-PTC News