ਲੁਧਿਆਣਾ 'ਚ ਨਿੱਜੀ ਸਕੂਲ ਦੀ ਬੱਸ ਹੋਈ ਹਾਦਸਾਗ੍ਰਸਤ
ਲੁਧਿਆਣਾ 'ਚ ਨਿੱਜੀ ਸਕੂਲ ਦੀ ਬੱਸ ਹੋਈ ਹਾਦਸਾਗ੍ਰਸਤ,ਲੁਧਿਆਣਾ: ਪੰਜਾਬ 'ਚ ਲਗਾਤਾਰ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਵਾਧਾ ਹੋ ਰਿਹਾ ਹੈ। ਆਏ ਦਿਨ ਸੂਬੇ 'ਚ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਇੱਕ ਹੋਰ ਹਾਦਸਾ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਵਾਪਰਿਆ ਹੈ,ਜਿਥੇ ਇਕ ਸਕੂਲੀ ਬੱਸ ਦੇ ਖੱਡੇ 'ਚ ਡਿੱਗ ਗਈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਸਕੂਲ ਦੀ ਬੱਸ ਸਵੇਰ ਦੇ ਸਮੇਂ ਬੱਚਿਆਂ ਨੂੰ ਘਰਾਂ ਤੋਂ ਸਕੂਲ ਲਿਜਾ ਰਹੀ ਸੀ। ਹੋਰ ਪੜ੍ਹੋ: ਫਾਜ਼ਿਲਕਾ: ਭਾਰਤ-ਪਾਕਿ ਸਰਹੱਦ ’ਤੇ ਫੌਜ ਦੇ ਜਵਾਨਾਂ ਨੂੰ ਲੱਗਾ ਕਰੰਟ, 1 ਦੀ ਮੌਤ ਇਸ ਦੌਰਾਨ ਰਸਤੇ 'ਚ ਇਕ ਕਾਰ ਨੂੰ ਰਾਹ ਦੇਣ ਦੇ ਚੱਕਰ 'ਚ ਬੱਸ ਖੱਡੇ 'ਚ ਡਿਗ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਹਾਦਸੇ ਦੇ ਸਮੇਂ 2 ਵਿਦਿਆਰਥੀ ਦੀ ਸਵਾਰ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। -PTC News