ਲੁਧਿਆਣਾ ‘ਚ ਨਿੱਜੀ ਸਕੂਲ ਦੀ ਬੱਸ ਹੋਈ ਹਾਦਸਾਗ੍ਰਸਤ

Road Accident

ਲੁਧਿਆਣਾ ‘ਚ ਨਿੱਜੀ ਸਕੂਲ ਦੀ ਬੱਸ ਹੋਈ ਹਾਦਸਾਗ੍ਰਸਤ,ਲੁਧਿਆਣਾ: ਪੰਜਾਬ ‘ਚ ਲਗਾਤਾਰ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਵਾਧਾ ਹੋ ਰਿਹਾ ਹੈ। ਆਏ ਦਿਨ ਸੂਬੇ ‘ਚ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਇੱਕ ਹੋਰ ਹਾਦਸਾ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਵਾਪਰਿਆ ਹੈ,ਜਿਥੇ ਇਕ ਸਕੂਲੀ ਬੱਸ ਦੇ ਖੱਡੇ ‘ਚ ਡਿੱਗ ਗਈ।

Road Accidentਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਸਕੂਲ ਦੀ ਬੱਸ ਸਵੇਰ ਦੇ ਸਮੇਂ ਬੱਚਿਆਂ ਨੂੰ ਘਰਾਂ ਤੋਂ ਸਕੂਲ ਲਿਜਾ ਰਹੀ ਸੀ।

ਹੋਰ ਪੜ੍ਹੋ: ਫਾਜ਼ਿਲਕਾ: ਭਾਰਤ-ਪਾਕਿ ਸਰਹੱਦ ’ਤੇ ਫੌਜ ਦੇ ਜਵਾਨਾਂ ਨੂੰ ਲੱਗਾ ਕਰੰਟ, 1 ਦੀ ਮੌਤ

Road Accidentਇਸ ਦੌਰਾਨ ਰਸਤੇ ‘ਚ ਇਕ ਕਾਰ ਨੂੰ ਰਾਹ ਦੇਣ ਦੇ ਚੱਕਰ ‘ਚ ਬੱਸ ਖੱਡੇ ‘ਚ ਡਿਗ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਹਾਦਸੇ ਦੇ ਸਮੇਂ 2 ਵਿਦਿਆਰਥੀ ਦੀ ਸਵਾਰ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

-PTC News