ਪੰਜਾਬ

ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਦੀ ਵਿਧੀ ਹੋਈ ਪਹਿਲਾਂ ਨਾਲੋਂ ਸਰਲ

By Jagroop Kaur -- October 14, 2020 9:10 pm -- Updated:Feb 15, 2021

ਚੰਡੀਗੜ੍ਹ:ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਮੁਹਈਆ ਕਰਵਾਉਣ ਦੀ ਵਿਧੀ ਨੂੰ ਸੁਖਾਲਾ ਬਣਾ ਦਿੱਤਾ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਹੁਣ ਇਹ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਾਰ ਵਾਰ ਸਕੂਲਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਦੀ ਵਿਧੀ ਨੂੰ ਸੁਖਾਲਾ ਬਨਾਉਣ ਲਈ ਵਿਭਾਗ ਨੇ ਇੱਕ ਆਨਲਾਈਨ ਪੋਰਟਲ ਤਿਆਰ ਕੀਤਾ ਹੈ।All About PSEB Board: Revised Syllabus, Exam Pattern, Question Papers, Datesਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਨਿਰਦੇਸ਼ ਦਿੱਤੇ ਗਏ ਹਨ, ਕਿ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਦਾ ਸਪੁਰਡੈਂਟ ਇਸ ਨਵੇਂ ਤਿਆਰ ਕੀਤੇ ਪੋਰਟਲ 'ਤੇ ਲਾਗ ਇੰਨ ਕਰਕੇ ਸਕੂਲ ਤੋਂ ਆਨ ਲਾਈਨ ਪ੍ਰਾਪਤ ਟ੍ਰਾਂਸਫਰ ਸਰਟੀਫਿਕੇਟ ਦੀ ਕਾਪੀ ਦਾ ਪ੍ਰਿੰਟ ਲੈ ਕੇ ਦੋ ਘੰਟੇ ਦੇ ਅੰਦਰ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਹਸਤਾਖਰ ਕਰਵਾ ਕੇ ਸਬੰਧਿਤ ਨੂੰ ਦੇਵੇਗਾ। ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿੱਚ ਮੌਜ਼ੂਦ ਨਾ ਹੋਣ ਦੀ ਸੂਰਤ ਵਿੱਚ ਉਸ ਦੇ ਆਉਣ ਤੋਂ ਬਾਅਦ ਤਰੁੰਤ ਬਾਅਦ ਇਸ ਨੂੰ ਜਾਰੀ ਕਰਵਾਉਣਗੇ। ਬੁਲਾਰੇ ਅੁਸਾਰ ਸੁਪਰਡੈਂਟ ਦੇ ਦਫਤਰ ਵਿੱਚ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਉਸ ਦੀ ਜ਼ਿਮੇਂਵਾਰੀ ਦਫਤਰ ਵਿੱਚ ਹਾਜ਼ਰ ਸੀਨੀਅਰ ਕਰਮਚਾਰੀ ਨਿਭਾਏਗਾ।PSEB Punjab Board Class 12th Arts, Science, Commerce results 2020 declared,  check marks at pseb.ac.in, punjab.indiaresults.com | India News | Zee Newsਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੋਰਟਲ 'ਤੇ ਸਰਟੀਫਿਕੇਟ ਅਪਲੋਡ ਕਰਨ ਤੋਂ ਪਹਿਲਾਂ ਸਬੰਧਿਤ ਵਿਦਿਆਰਥੀ ਦੇ ਵੇਰਵਿਆਂ ਦਾ ਮਿਲਾਨ ਚੰਗੀ ਤਰ੍ਹਾਂ ਸਕੂਲ ਦੇ ਦਾਖਲਾ ਖਾਰਜ ਰਜਿਸਟਰ ਨਾਲ ਕਰਨ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਸਕੂਲ ਦਾ ਰਿਕਾਰਡ ਦਫਤਰ ਵਿੱਚ ਨਾ ਮੰਗਵਾਉਣ ਅਤੇ ਨਾ ਹੀ ਇਸ ਮੰਤਵ ਲਈ ਕੋਈ ਅਧਿਆਪਕ/ਕਰਮਚਾਰੀ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿੱਚ ਸੱਦਿਆ ਜਾਵੇਗਾ।School Leaving Certificate: Template and examples of School Leaving  Certificate - Forigen