Fri, Apr 26, 2024
Whatsapp

ਕੇਂਦਰ ਸਰਕਾਰ ਵੱਲੋਂ Unlock 5 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ , ਜਾਣੋ ਕੀ ਮਿਲੇਗੀ ਛੋਟ

Written by  Shanker Badra -- September 30th 2020 08:51 PM -- Updated: September 30th 2020 09:31 PM
ਕੇਂਦਰ ਸਰਕਾਰ ਵੱਲੋਂ Unlock 5 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ , ਜਾਣੋ ਕੀ ਮਿਲੇਗੀ ਛੋਟ

ਕੇਂਦਰ ਸਰਕਾਰ ਵੱਲੋਂ Unlock 5 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ , ਜਾਣੋ ਕੀ ਮਿਲੇਗੀ ਛੋਟ

ਕੇਂਦਰ ਸਰਕਾਰ ਵੱਲੋਂ Unlock 5 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ , ਜਾਣੋ ਕੀ ਮਿਲੇਗੀ ਛੋਟ ਤੇ ਕੀ ਰਹੇਗਾ ਬੰਦ:ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਨਲਾਕ-5 ਲਈ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਲੋਕਾਂ ਨੂੰ 15 ਅਕਤੂਬਰ ਤੋਂ ਬਹੁਤ ਸਾਰੀਆਂ ਰਾਹਤਾਂ ਮਿਲ ਰਹੀਆਂ ਹਨ ,ਸਿਰਫ਼ ਕੰਟੇਨਮੈਂਟ ਜ਼ੋਨਾਂ 'ਚ 31 ਅਕਤੂਬਰ ਤੱਕ ਸਖ਼ਤ ਲੌਕਡਾਊਨ ਜਾਰੀ ਰਹੇਗਾ। ਜਾਣਕਾਰੀ ਅਨੁਸਾਰ 15 ਅਕਤੂਬਰ ਤੋਂ ਦੇਸ਼ 'ਚ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ ,ਪਾਰਕ, ਸਵੀਮਿੰਗ ਪੂਲ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹ ਜਾਣਗੇ। ਇਸ ਦੇ ਲਈ ਸੂਚਨਾ ਪ੍ਰਸਾਰਣ ਮੰਤਰਾਲਾ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਇਸ ਦੌਰਾਨ ਐਂਟਰਟੇਨਮੈਂਟ ਪਾਰਕ ਵੀ ਖੁੱਲ੍ਹ ਸਕਣਗੇ। ਸਵੀਮਿੰਗ ਪੂਲ ਨੂੰ ਖਿਡਾਰੀਆਂ ਦੀ ਟ੍ਰੇਨਿੰਗ ਲਈ ਖੋਲ੍ਹਿਆ ਜਾ ਸਕੇਗਾ। [caption id="attachment_435759" align="aligncenter" width="300"] ਕੇਂਦਰ ਸਰਕਾਰ ਵੱਲੋਂ Unlock 5 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ , ਜਾਣੋ ਕੀ ਮਿਲੇਗੀ ਛੋਟ[/caption] ਅੱਜ ਜਾਰੀ ਕੀਤੇ ਗਏ ਹੁਕਮਾਂ ਦੇ ਮੁਤਾਬਕ ਦੇਸ਼ ਭਰ ਵਿਚ ਸਕੂਲ ਤੇ ਕੋਚਿੰਗ ਸੈਂਟਰ ਖੁੱਲ ਸਕਦੇ ਹਨ ਪਰ ਇਸ ਵਾਸਤੇ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ ਸਬੰਧਤ ਸਕੂਲਾਂ/ਸੰਸਥਾਵਾਂ ਦੀ ਮੈਨੇਜਮੈਂਟ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹਨਾਂ ਨੂੰ ਖੋਲਣ ਦੀ ਆਗਿਆ ਦੇਵੇਗੀ ਪਰ ਨਾਲ ਹੀ ਸ਼ਰਤ ਇਹ ਵੀ ਹੈ ਕਿ ਇਹ ਸਕੂਲ/ਕੋਚਿੰਗ ਸੈਂਟਰ 15 ਅਕਤੂਬਰ ਤੋਂ ਖੋਲੇ ਜਾ ਸਕਣਗੇ। [caption id="attachment_435758" align="aligncenter" width="300"] ਕੇਂਦਰ ਸਰਕਾਰ ਵੱਲੋਂ Unlock 5 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ , ਜਾਣੋ ਕੀ ਮਿਲੇਗੀ ਛੋਟ[/caption] ਇਸ ਦੌਰਾਨ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ, ਜਿਹੜੇ ਵਿਦਿਆਰਥੀ ਸਕੂਲ ਆਉਣ ਦੀ ਥਾਂ ਆਨਲਾਈਨ ਕਲਾਸਾਂ ਲਾਉਣਾ ਚਾਹੁੰਣ, ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਇਲਾਵਾ ਕੰਟੇਨਮੈਂਟ ਜ਼ੋਨ ਤੋਂ ਬਾਹਰ 100 ਲੋਕਾਂ ਤੱਕ ਦੇ ਵੱਡੇ ਇਕੱਠ ਕੀਤੇ ਜਾ ਸਕਣਗੇ। ਸਮਾਜਿਕ, ਵਿੱਦਿਅਕ, ਖੇਡ, ਮਨੋਰੰਜਨ, ਸੱਭਿਆਚਾਰ, ਧਰਮ ਨਾਲ ਜੁੜੇ ਸਮਾਗਮ ਹੋ ਸਕਣਗੇ। [caption id="attachment_435757" align="aligncenter" width="300"] ਕੇਂਦਰ ਸਰਕਾਰ ਵੱਲੋਂ Unlock 5 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ , ਜਾਣੋ ਕੀ ਮਿਲੇਗੀ ਛੋਟ[/caption] ਦੱਸ ਦੇਈਏ ਕਿ ਮਹਾਰਾਸ਼ਟਰ ਵਿਚ 31 ਅਕਤੂਬਰ ਤੱਕ ਲਾਕਡਾਊਨ ਵਧਾਇਆ ਗਿਆ ਹੈ। ਮਹਾਰਾਸ਼ਟਰ ਵਿਚ ਹੋਟਲ, ਫੂਡ ਕੋਰਟ, ਰੈਸਟੋਰੈਂਟ, ਬਾਰ ਆਦਿ ਨੂੰ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਹੋਵੇਗੀ। ਇਸਦੇ ਲਈ 5 ਅਕਤੂਬਰ ਤੋਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। -PTCNews


Top News view more...

Latest News view more...