#SchoolVanincident: ਸੰਗਰੂਰ ਦੇ ਕਸਬਾ ਲੌਂਗੋਵਾਲ ‘ਚ ਦਰਦਨਾਕ ਹਾਦਸਾ, 4 ਬੱਚਿਆਂ ਦਾ ਇਕੱਠੇ ਕੀਤਾ ਅੰਤਿਮ ਸਸਕਾਰ

#SchoolVanincident: Longowal 4 children funeral In Ram Bagh, The Everyone people crying
#SchoolVanincident: ਸੰਗਰੂਰ ਦੇ ਕਸਬਾ ਲੌਂਗੋਵਾਲ 'ਚ ਦਰਦਨਾਕ ਹਾਦਸਾ, 4 ਬੱਚਿਆਂ ਦਾ ਇਕੱਠੇ ਕੀਤਾ ਅੰਤਿਮ ਸਸਕਾਰ

#SchoolVanincident: ਸੰਗਰੂਰ ਦੇ ਕਸਬਾ ਲੌਂਗੋਵਾਲ ‘ਚ ਦਰਦਨਾਕ ਹਾਦਸਾ, 4 ਬੱਚਿਆਂ ਦਾ ਇਕੱਠੇ ਕੀਤਾ ਅੰਤਿਮ ਸਸਕਾਰ:ਲੌਂਗੋਵਾਲ : ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਸ਼ਨੀਵਾਰ ਨੂੰ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਨਾਲ ਚਾਰ ਨੰਨ੍ਹੇਬੱਚੇਜਿੰਦਾ ਸੜ ਗਏ ਸਨ, ਜਦਕਿ 8 ਹੋਰਨਾਂ ਬੱਚਿਆਂ ਨੂੰ ਖੇਤਾਂ ‘ਚ ਕੰਮ ਕਰਦੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬਚਾ ਲਿਆ ਸੀ। ਮ੍ਰਿਤਕ ਬੱਚਿਆਂ ਦੀ ਪਛਾਣ ਸਿਮਰਜੀਤ ਸਿੰਘ, ਆਰਾਧਿਆ, ਕਮਲਪ੍ਰੀਤ ਕੌਰ ਅਤੇ ਨਵਜੋਤ ਕੌਰ ਵਜੋਂ ਹੋਈ ਹੈ।

#SchoolVanincident: Longowal 4 children funeral In Ram Bagh, The Everyone people crying
#SchoolVanincident: ਸੰਗਰੂਰ ਦੇ ਕਸਬਾ ਲੌਂਗੋਵਾਲ ‘ਚ ਦਰਦਨਾਕ ਹਾਦਸਾ, 4 ਬੱਚਿਆਂ ਦਾ ਇਕੱਠੇ ਕੀਤਾ ਅੰਤਿਮ ਸਸਕਾਰ

ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਤੋਂ ਲੌਂਗੋਵਾਲ ਦੇ ਰਾਮ ਬਾਗ ਵਿਚ ਲਿਆਂਦਾ ਗਿਆ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ।ਇਨ੍ਹਾਂ ਮਾਸੂਮ ਬੱਚਿਆਂ ਦਾ ਲੌਂਗੋਵਾਲ ਦੇ ਰਾਮ ਬਾਗ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੈ। ਜਿੱਥੇ ਇਲਾਕੇ ਦਾ ਹਰ ਇਕ ਵਿਅਕਤੀ ਰੋ ਰਿਹਾ ਸੀ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਇਨ੍ਹਾਂ ਬੱਚਿਆਂ ਨੂੰ ਅੰਤਿਮ ਵਿਦਾਈ ਦਿੱਤੀ ਹੈ।

#SchoolVanincident: Longowal 4 children funeral In Ram Bagh, The Everyone people crying
#SchoolVanincident: ਸੰਗਰੂਰ ਦੇ ਕਸਬਾ ਲੌਂਗੋਵਾਲ ‘ਚ ਦਰਦਨਾਕ ਹਾਦਸਾ, 4 ਬੱਚਿਆਂ ਦਾ ਇਕੱਠੇ ਕੀਤਾ ਅੰਤਿਮ ਸਸਕਾਰ

ਮਿਲੀ ਜਾਣਕਾਰੀ ਅਨੁਸਾਰ ਇਸ ਸਕੂਲ ਵੈਨ ‘ਚ 12 ਬੱਚੇ ਸਵਾਰ ਸਨ। ਇਸ ਦੌਰਾਨ ਸ਼ਨੀਵਾਰ ਨੂੰ ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਇਸ ਦੌਰਾਨ ਸ਼ਾਰਟ ਸਰਕਿਟ ਕਾਰਨ ਵੈਨ ‘ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਖੇਤਾਂ ‘ਚ ਕੰਮ ਕਰਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਕੇ 8 ਬੱਚਿਆਂ ਨੂੰ ਵੈਨ ‘ਚੋਂ ਬਾਹਰ ਕੱਢਿਆ, ਜਦਕਿ ਚਾਰ ਬੱਚੇ ਜਿਊਂਦੇ ਸੜ ਗਏ ਅਤੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਹ ਮੰਦਭਾਗੀ ਵੈਨ ਇੱਥੋਂ ਦੀ ਸਿੱਧ ਸਮਾਧਾਂ ਰੋਡ ‘ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਸੀ।

#SchoolVanincident: Longowal 4 children funeral In Ram Bagh, The Everyone people crying
#SchoolVanincident: ਸੰਗਰੂਰ ਦੇ ਕਸਬਾ ਲੌਂਗੋਵਾਲ ‘ਚ ਦਰਦਨਾਕ ਹਾਦਸਾ, 4 ਬੱਚਿਆਂ ਦਾ ਇਕੱਠੇ ਕੀਤਾ ਅੰਤਿਮ ਸਸਕਾਰ

ਇਸ ਮੌਕੇ ਐਸ.ਐਸ.ਪੀ. ਸੰਗਰੂਰ ਸੰਦੀਪ ਸਿੰਘ ਗਰਗ ਨੇ ਦੱਸਿਆ ਕਿ ਪੁਲਿਸ ਵੱਲੋਂ ਦੇਰ ਸ਼ਾਮ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਮੇਤ ਵੈਨ ਡਰਾਈਵਰ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਵਿਰੁੱਧ ਪੁਲਿਸ ਵਲੋਂ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵੈਨ ਨੂੰ ਅੱਗ ਲੱਗੀ ਹੈ, ਉਸ ਨੂੰ ਇੱਕ-ਦੋ ਦਿਨ ਪਹਿਲਾਂ ਹੀ ਕਬਾੜ ‘ਚੋਂ ਖਰੀਦਿਆ ਗਿਆ ਸੀ।

#SchoolVanincident: Longowal 4 children funeral In Ram Bagh, The Everyone people crying
#SchoolVanincident: ਸੰਗਰੂਰ ਦੇ ਕਸਬਾ ਲੌਂਗੋਵਾਲ ‘ਚ ਦਰਦਨਾਕ ਹਾਦਸਾ, 4 ਬੱਚਿਆਂ ਦਾ ਇਕੱਠੇ ਕੀਤਾ ਅੰਤਿਮ ਸਸਕਾਰ

ਦੱਸ ਦੇਈਏ ਕਿ ਇਸ ਵੈਨ ਵਿਚ ਅੱਗ ਬੁਝਾਊ ਯੰਤਰ ਤਕ ਨਹੀਂ ਸੀ ਅਤੇ ਕਈ ਦਹਾਕੇ ਪੁਰਾਣੀ ਇਹ ਵੈਨ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਛੱਡਣ ਗਈ ਸੀ। ਇੱਕ ਹੋਰ ਰਾਹਗੀਰ ਅਨੁਸਾਰ ਵੈਨ ਨੂੰ ਕਾਫੀ ਦੇਰ ਤੋਂ ਅੱਗ ਲੱਗੀ ਹੋਈ ਸੀ ਪਰ ਡਰਾਈਵਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਸ ਨੇ ਅੱਗੇ ਮੋਟਰਸਾਈਕਲ ਕਰ ਕੇ ਵੈਨ ਰੋਕੀ ਤੇ ਕੁਝ ਬੱਚਿਆਂ ਨੂੰ ਬਾਹਰ ਕੱਢਿਆ ਪਰ ਇਸ ਤੋਂ ਬਾਅਦ ਅੱਗ ਤੇਜ਼ ਹੋ ਗਈ ਤੇ ਵੇਖਦੇ ਵੇਖਦੇ ਬੱਚੇ ਪੂਰੀ ਤਰ੍ਹਾਂ ਸੜ ਗਏ।
-PTCNews