ਬਾਬਾ ਬਕਾਲਾ ਸਾਹਿਬ ਦੀ ਐੱਸ.ਡੀ.ਐੱਮ. ਡਾ. ਸੁਮਿੱਤ ਮੁੱਧ ਨਿਕਲੀ ਕੋਰੋਨਾ ਪਾਜ਼ੀਟਿਵ

ਬਾਬਾ ਬਕਾਲਾ ਸਾਹਿਬ ਦੀ ਐੱਸ.ਡੀ.ਐੱਮ. ਡਾ. ਸੁਮਿੱਤ ਮੁੱਧ ਨਿਕਲੀ ਕੋਰੋਨਾ ਪਾਜ਼ੀਟਿਵ 

ਬਾਬਾ ਬਕਾਲਾ ਸਾਹਿਬ ਦੀ ਐੱਸ.ਡੀ.ਐੱਮ. ਡਾ. ਸੁਮਿੱਤ ਮੁੱਧ ਨਿਕਲੀ ਕੋਰੋਨਾ ਪਾਜ਼ੀਟਿਵ:ਬਾਬਾ ਬਕਾਲਾ ਸਾਹਿਬ :  ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ ਪੰਜਾਬ ‘ਚ ਵੀ ਕੋਰੋਨਾ ਵਾਇਰਸ ਦਾ ਕਹਿਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਹੁਣ ਫਰੰਟ ਲਾਈਨ ‘ਤੇ ਡਿਊਟੀ ਕਰਨ ਵਾਲੇ ਮੁਲਾਜ਼ਮ ਅਤੇ ਵਰਕਰ ਮਹਾਮਾਰੀ ਦੀ ਚਪੇਟ ‘ਚ ਆ ਚੁੱਕੇ ਹਨ।

ਬਾਬਾ ਬਕਾਲਾ ਸਾਹਿਬ ਦੀ ਐੱਸ.ਡੀ.ਐੱਮ. ਡਾ. ਸੁਮਿੱਤ ਮੁੱਧ ਨਿਕਲੀ ਕੋਰੋਨਾ ਪਾਜ਼ੀਟਿਵ

ਬਾਬਾ ਬਕਾਲਾ ਸਾਹਿਬ ਦੀ ਐੱਸ.ਡੀ.ਐੱਮ. ਮੇਜਰ ਡਾ. ਸੁਮਿੱਤ ਮੁੱਧ ਦੇ ਕੋਰੋਨਾ ਪਾਜ਼ੀਟਿਵ ਆਉਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸਬ ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਮੇਜਰ ਡਾ. ਸੁਮਿੱਤ ਮੁੱਧ ਦੀ ਅੱਜ ਅੰਮ੍ਰਿਤਸਰ ਤੋਂ ਕੋਰੋਨਾ ਸੰਬੰਧੀ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਬਾਬਾ ਬਕਾਲਾ ਸਾਹਿਬ ਦੀ ਐੱਸ.ਡੀ.ਐੱਮ. ਡਾ. ਸੁਮਿੱਤ ਮੁੱਧ ਨਿਕਲੀ ਕੋਰੋਨਾ ਪਾਜ਼ੀਟਿਵ

ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਤਹਿਸੀਲਦਾਰ ਲਛਮਣ ਸਿੰਘ ਨੇ ਦੱਸਿਆ ਕਿ ਇਹ ਰਿਪੋਰਟ ਅੱਜ ਹੀ ਮਿਲੀ ਹੈ ਅਤੇ ਹੁਣ ਮੈਡਮ ਮੁੱਧ ਡਾਕਟਰਾਂ ਦੀ ਸਲਾਹ ਨਾਲ ਆਪਣੇ ਘਰ ‘ਚ ਹੀ ਇਕਾਂਤਵਾਸ ਰਹਿਣਗੇ। ਉਨ੍ਹਾਂ ਦੱਸਿਆ ਕਿ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਦੇ ਪਾਜ਼ੀਟਿਵ ਆਉਣ ਉਪਰੰਤ ਸਮੂਹ ਤਹਿਸੀਲ ਕੰਪਲੈਕਸ ਦੇ ਸਾਰੇ ਸਟਾਫ਼ ਦੇ ਵੀ ਕੋਰੋਨਾ ਸਬੰਧੀ ਟੈਸਟ ਕਰਵਾਏ ਗਏ ਹਨ, ਜੋ ਕਿ ਸਾਰੇ ਨੈਗੇਟਿਵ ਆਏ ਹਨ।

ਓਧਰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੈ ਭਾਟੀਆ, ਮੈਡੀਕਲ ਅਫ਼ਸਰ ਡਾ. ਸਾਹਿਬਜੀਤ ਸਿੰਘ ਅਤੇ ਡਾ. ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਗਏ ਟੈਸਟਾਂ ਦੌਰਾਨ ਸਥਾਨਕ ਅੱਜ ਤਿੰਨ ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
-PTCNews