Advertisment

ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਅਨੰਤਨਾਗ 'ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ

author-image
Riya Bawa
Updated On
New Update
ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਅਨੰਤਨਾਗ 'ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ
Advertisment
ਸ੍ਰੀਨਗਰ - ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਾਹਦਾਨ ਇਲਾਕੇ ਵਿੱਚ ਲਸ਼ਕਰ-ਏ-ਤੋਇਬਾ ਦੇ ਇੱਕ ਸਰਗਰਮ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਗ੍ਰਿਫਤਾਰ ਅੱਤਵਾਦੀ ਤੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।
Advertisment
LeT terrorist arrested in J&K's Anantnag, arms and ammunition recovered - India News ਪੁਲਿਸ ਮੁਤਾਬਕ ਇਹ ਅਪਰੇਸ਼ਨ ਗੁਪਤ ਅਤੇ ਖਾਸ ਸੂਚਨਾਵਾਂ ਦੇ ਆਧਾਰ 'ਤੇ ਚਲਾਇਆ ਗਿਆ ਸੀ ਅਤੇ ਤੜਕੇ ਪੁਲਿਸ ਅਤੇ ਸੈਨਾ ਦੇ 3 RR ਦੇ ਸੰਯੁਕਤ ਬਲਾਂ ਦੁਆਰਾ ਅਸ਼ਮੁਕਾਮ ਦੇ ਵਹਾਦਨ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। J&K: Eight LeT terrorist associates arrested for threatening locals in Sopore ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਫ਼ੌਜ ਦੀ ਇਕ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਇਹ ਸਫਲਤਾ ਹਾਸਲ ਕੀਤੀ | ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਹਾਫ਼ਿਜ਼ ਅਬਦੁੱਲਾ ਮਲਿਕ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਕੋਲੋਂ 1 ਪਿਸਤੌਲ ਅਤੇ 7 ਰੌਂਦ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਉਸ ਦੀ ਜਾਣਕਾਰੀ ਦੇ ਅਧਾਰ 'ਤੇ, ਬਲਾਂ ਨੇ ਕਾਟਸੂ ਜੰਗਲ ਤੋਂ ਇਕ ਏ.ਕੇ.- 47, 2 ਮੈਗਜ਼ੀਨ, 40 ਰਾਉਂਡ ਵੀ ਬਰਾਮਦ ਕੀਤੇ। Lashkar-e-Taiba terrorist arrested in Jammu and Kashmir's Baramulla | India News – India TV publive-image -PTC News-
jammu-kashmir security-forces lashkar-e-taiba
Advertisment

Stay updated with the latest news headlines.

Follow us:
Advertisment