ਦੇਸ਼

ਉੜੀਸਾ 'ਚ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਕੀਤੀ ਜ਼ਬਤ

By Riya Bawa -- January 15, 2022 9:52 am -- Updated:January 15, 2022 9:53 am

ਉੜੀਸਾ : ਉੜੀਸਾ ਵਿਚ ਸੁਰੱਖਿਆ ਬਲਾਂ ਨੇ ਮਲਕਾਨਗਿਰੀ ਜ਼ਿਲ੍ਹੇ ਦੇ ਇਕ ਜੰਗਲ 'ਚੋਂ ਇਕ ਪਾਬੰਦੀਸ਼ੁਦਾ ਸੰਗਠਨ ਦੀ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਜ਼ਬਤ ਕੀਤੀ ਹੈ। ਮਲਕਾਨਗਿਰੀ ਪੁਲਿਸ ਨੇ ਦੱਸਿਆ ਕਿ 4 ਟਿਫਿਨ ਬੰਬ, 20 ਵੈਬ ਬੈਲਟਸ, 19 ਜੰਗਲ ਕੈਪਸ ਅਤੇ ਵੱਡੀ ਗਿਣਤੀ ਵਿਚ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਓਡੀਸ਼ਾ-ਆਂਧਰਾ ਪ੍ਰਦੇਸ਼ ਸਰਹੱਦ 'ਤੇ ਸਵਾਭਿਮਾਨ ਆਂਚਲ ਵਿਖੇ ਤਲਾਸ਼ੀ ਮੁਹਿੰਮ ਦੌਰਾਨ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਅਤੇ ਜ਼ਿਲ੍ਹਾ ਵਲੰਟਰੀ ਫੋਰਸ (ਡੀਵੀਐਫ) ਦੇ ਜਵਾਨਾਂ ਨੇ ਵਿਸਫੋਟਕ ਸਮੱਗਰੀ ਦੇ ਢੇਰ ਦਾ ਪਤਾ ਲਗਾਇਆ।

Pakistan drone Indo-Pak border Gurdaspur, भारत पाकिस्तान, ड्रोन, पाकिस्तान, भारत पाक सीमा, गुरदासपुर

ਪੁਲਿਸ ਸੁਪਰਡੈਂਟ ਨਿਤੇਸ਼ ਵਧਾਵਨ ਨੇ ਦੱਸਿਆ ਕਿ ਜੋਦੰਬਾ ਥਾਣਾ ਖੇਤਰ ਦੇ ਮਾਰੀਬੇਦਾ ਅਤੇ ਨਦੇਮੰਜਰੀ ਪਿੰਡਾਂ ਦੇ ਨੇੜੇ ਇੱਕ ਜੰਗਲ ਵਿੱਚ ਵਿਸਫੋਟਕ ਮਿਲੇ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਸਮੱਗਰੀ ਵਿੱਚ ਚਾਰ ਟਿਫਿਨ ਬੰਬ ਅਤੇ 20 ਵੈੱਬ ਬੈਲਟਸ ਸ਼ਾਮਲ ਹਨ। ਇਸ ਤੋਂ ਇਲਾਵਾ 19 ਜੰਗਲ ਕੈਪਸ ਅਤੇ ਵੱਡੀ ਗਿਣਤੀ ਵਿਚ ਦਵਾਈਆਂ ਵੀ ਬਰਾਮਦ ਹੋਈਆਂ ਹਨ।

ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀ ਵਿਸਫੋਟਕ ਛੱਡ ਕੇ ਖੇਤਰ ਤੋਂ ਭੱਜ ਗਏ। ਵਧਾਵਨ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਖੇਤਰ ਵਿੱਚੋਂ ਮਾਓਵਾਦੀਆਂ ਨਾਲ ਸਬੰਧਤ ਵਸਤੂਆਂ ਦੀ ਇਹ ਤੀਜੀ ਵਾਰ ਜ਼ਬਤ ਕੀਤੀ ਗਈ ਹੈ। ਸਾਨੂੰ ਸ਼ੱਕ ਹੈ ਕਿ ਇਹ ਵਿਸਫੋਟਕ AOBSZC (ਆਂਧਰਾ-ਓਡੀਸ਼ਾ ਬਾਰਡਰ ਸਪੈਸ਼ਲ ਜ਼ੋਨਲ ਕਮੇਟੀ) ਦੇ ਮਾਓਵਾਦੀ ਕਾਡਰ ਦੇ ਸਨ ਅਤੇ ਆਮ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਵਿਰੁੱਧ ਵਰਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਬਰਾਮਦਗੀ ਦੇ ਮੱਦੇਨਜ਼ਰ ਇਲਾਕੇ ਵਿੱਚ ਹੋਰ ਤਲਾਸ਼ੀ ਮੁਹਿੰਮ ਜਾਰੀ ਹੈ।

-PTC News

  • Share