ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕੀਤਾ ਕਤਲ
ਜਲੰਧਰ : ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਮੰਡ ਕੰਪਲੈਕਸ 'ਚ ਅੱਜ ਸਵੇਰੇ ਤਿੰਨ ਵਜੇ ਦੇ ਕਰੀਬਇਕ ਸੁਰੱਖਿਆ ਗਾਰਡ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਸੁਰੱਖਿਆ ਗਾਰਡ ਨੂੰ ਇਕ ਇੰਟਰਲਾਕਿੰਗ ਟਾਈਲ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ,ਜਿਸ ਤੋਂ ਬਾਅਦ ਇਕ ਸੋਟੀ ਨਾਲ ਵੀ ਉਸ 'ਤੇ ਵਾਰ ਕੀਤੇ ਗਏ। ਸੁਰੱਖਿਆ ਗਾਰਡ ਦੀ ਲਾਸ਼ ਕਪੂਰਥਲਾ ਚੌਕ ਤੋਂ ਥੋੜ੍ਹਾ ਅੱਗੇ ਇਕ ਕੋਪਲੈਕਸ ਵਿਚ ਮਿਲੀ ਹੈ । [caption id="attachment_501510" align="aligncenter" width="300"] ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕੀਤਾ ਕਤਲ[/caption] ਪੜ੍ਹੋ ਹੋਰ ਖ਼ਬਰਾਂ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ , ਕੈਮਰੇ 'ਚ ਕੈਦ ਹੋਇਆ ਲਾਈਵ ਕਤਲ ਦਰਅਸਲ 'ਚ ਜਿਸ ਵੇਲੇਸੁਰੱਖਿਆ ਗਾਰਡਦਾ ਕਤਲ ਕੀਤਾ ਗਿਆ, ਉਸ ਵੇਲੇ ਉਹ ਆਪਣੇ ਇਕ ਸਾਥੀ ਨਾਲ ਮੰਡ ਕੰਪਲੈਕਸ 'ਚ ਪੈਂਦੀ ਇਕ ਦੁਕਾਨ ਦੇ ਬਾਹਰ ਸੁੱਤਾ ਹੋਇਆ ਸੀ, ਜਿੱਥੋਂ ਉਸ ਨੂੰ ਉਠਾ ਕੇ ਲੈ ਜਾਇਆ ਗਿਆ ਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਵਾਰਦਾਤ ਦਾ ਉਸ ਸਮੇਂ ਪਤਾ ਲੱਗਾ ਜਦੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਗਏ ਸਕਿਓਰਿਟੀ ਗਾਰਡ ਦੇ ਭਤੀਜੇ ਨੂੰ ਕਿਸੇ ਵਿਅਕਤੀ ਦਾ ਫੋਨ ਗਿਆ। [caption id="attachment_501511" align="aligncenter" width="300"] ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕੀਤਾ ਕਤਲ[/caption] ਇਸ ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਭਤੀਜੇ ਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਨੰਬਰ-2 ਦੀ ਪੁਲਸ ਨੂੰ ਦਿੱਤੀ। ਮਾਰੇ ਗਏ ਵਿਅਕਤੀ ਦੀ ਪਛਾਣ ਰਜਿੰਦਰ ਕਾਲਾ ਦੇ ਰੂਪ 'ਚ ਹੋਈ ਹੈ, ਜੋ ਕਿ ਪਾਰਸ ਇਨਕਲੇਵ ਦਾ ਰਹਿਣ ਵਾਲਾ ਸੀ। ਇਸ ਮੌਕੇ 'ਤੇ ਥਾਣਾ ਨੰਬਰ 2 ਦੇ ਐੱਸ. ਐੱਚ.ਓ. ਸੁਖਬੀਰ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ। [caption id="attachment_501512" align="aligncenter" width="276"] ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕੀਤਾ ਕਤਲ[/caption] ਮਿਲੀ ਜਾਣਕਾਰੀ ਅਨੁਸਾਰ ਰਜਿੰਦਰ ਸਵੇੇਰੇ ਆਦਰਸ਼ ਪੈਲੇਸ ਦੇ ਬਾਹਰ ਮੰਜੇ 'ਤੇ ਲੰਮਾ ਪਿਆ ਹੋਇਆ ਸੀ ਕਿ ਇਸੇ ਦੌਰਾਨ ਅਣਪਛਾਤੇ ਨੌਜਵਾਨ ਆਏ ਅਤੇ ਪਹਿਲਾਂ ਸਿਰ 'ਚ ਇੰਟਰਲਾਕਿੰਗ ਟਾਈਲ ਮਾਰੀ ਅਤੇ ਫਿਰ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜਿਆ ਤਾਂ ਡੰਡੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲਾਂਕਿ ਦੁਪਹਿਰ ਤੱਕ ਪੁਲਿਸ ਨੇ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। [caption id="attachment_501513" align="aligncenter" width="300"] ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕੀਤਾ ਕਤਲ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ,ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ ਇਹ ਵੀ ਪਤਾ ਲੱਗਾ ਹੈ ਕਿ ਉਕਤ ਵਾਰਦਾਤ ਪੁਰਾਣੀ ਰੰਜਿਸ਼ ਦੇ ਕਾਰਨ ਕੀਤੀ ਗਈ ਹੈ। ਭਤੀਜੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਰਜਿੰਦਰ ਦਾ ਰੈਸਟੋਰੈਂਟ ਦਾ ਕੂੜਾ ਚੁੱਕਣ ਵਾਲੇ ਵਿਅਕਤੀ ਨਾਲ ਮਾਮੂਲੀ ਝਗੜਾ ਹੋਇਆ ਸੀ। ਇਸੇ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੰਜਿਸ਼ ਕਾਰਨ ਹੀ ਉਕਤ ਵਿਅਕਤੀ ਵੱਲੋਂ ਰਜਿੰਦਰ ਦਾ ਕਤਲ ਕੀਤਾ ਗਿਆ ਹੋਵੇਗਾ। -PTCNews