Thu, Apr 18, 2024
Whatsapp

ਸੀ-ਫੂਡ ਔਰਤਾਂ ਲਈ ਹੈ ਬੇਹੱਦ ਫਾਇਦੇਮੰਦ !

Written by  Joshi -- May 30th 2018 09:02 PM -- Updated: May 31st 2018 08:46 AM
ਸੀ-ਫੂਡ ਔਰਤਾਂ ਲਈ ਹੈ ਬੇਹੱਦ ਫਾਇਦੇਮੰਦ !

ਸੀ-ਫੂਡ ਔਰਤਾਂ ਲਈ ਹੈ ਬੇਹੱਦ ਫਾਇਦੇਮੰਦ !

ਬਦਲਦੇ ਵਕਤ ਦੇ ਇਸ ਦੌਰ ਵਿੱਚ ਸਿਹਤਮੰਦ ਭੋਜਨ ਦੀ ਜਗ੍ਹਾ ਲੋਕ ਜੰਕ ਫੂਡ ਜ਼ਿਆਦਾ ਮਾਤਰਾ ਵਿੱਚ ਇਸਤੇਮਾਲ ਕਰਨ ਲੱਗ ਪਏ ਹਨ। ਦਾਲ ਸਬਜੀਆਂ, ਦੁੱਧ ਮੱਖਣ ਪਨੀਰ ਦੀ ਥਾਂ ਨੂਡਲਸ,ਬਰਗਰ, ਹਾਟ ਡਾਗ, ਪਿਜ਼ਾ ਅਤੇ ਅਜਿਹੀਆਂ ਹੋਰ ਕਈ ਹੋਰ ਵਸਤੂਆਂ ਨੇ ਲੈ ਲਈ ਹੈ ਜਿਸ ਕਾਰਨ ਔਰਤਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ।
see-food-is-beneficiary-for-femalesਕਈ ਤਰ੍ਹਾਂ ਦੀਆਂ ਬਿਮਾਰੀਆਂ ਉਨ੍ਹਾਂ ਨੂੰ ਆ ਘੇਰਦੀਆਂ ਹਨ । ਪੀ.ਸੀ.ਓ.ਡੀ ਦੀ ਸਮੱਸਿਆ ਆਮ ਹੀ ਔਰਤਾਂ 'ਚ ਵੇਖਣ ਨੂੰ ਮਿਲਦੀ ਹੈ। ਜਿਸ ਕਾਰਨ ਵਿਆਹੀਆਂ ਔਰਤਾਂ ਨੂੰ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।
see-food-is-beneficiary-for-femalesਗਰਭ ਧਾਰਨ ਕਰਨ ਵਿੱਚ ਰੁਕਾਵਟ ਦੂਰ ਕਰਨ ਲਈ ਵਿਆਹੀਆਂ ਔਰਤਾਂ ਲਈ ਕੀਤੀ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਔਰਤਾਂ ਲਈ ਸਮੁੰਦਰੀ ਖਾਣਾ ਲਾਹੇਵੰਦ ਹੈ ਜਿਸਨੂੰ ਕਿ ਸੀ-ਫੂਡ ਵੀ ਆਖਦੇ ਹਨ ।
see-food-is-beneficiary-for-femalesਖੋਜ ਅਨੁਸਾਰ ਜਿਹੜੀਆਂ ਔਰਤਾਂ ਸੀ ਫੂਡ ਦਾ ਇਸਤੇਮਾਲ ਕਰਦੀਆਂ ਹਨ ਉਹਨਾਂ ਵਿੱਚ ਆਮ ਔਰਤਾਂ ਨਾਲੋਂ ਗਰਭ ਧਾਰਨ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ। ਪਰਿਵਾਰ ਵਧਾਉਣ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ ਸੀ-ਫੂਡ ਦਾ ਹਫ਼ਤੇ ਵਿੱਚ ਤਕਰੀਬਨ ਦੋ ਵਾਰ ਇਸਤੇਮਾਲ !
ਇਸਦੇ ਨਾਲ ਹੋਰ ਵੀ ਜ਼ਨਾਨਾ ਬਿਮਾਰੀਆਂ ਦੂਰ ਹੁੰਦੀਆਂ ਹਨ ਸੰਭੋਗ ਅਤੇ ਪ੍ਰਜਨਨ ਸ਼ਕਤੀ ਵੱਧਣ ਦੇ ਨਾਲ ਜਿਹੜੀਆਂ ਔਰਤਾਂ ਨੂੰ ਔਲਾਦ ਦਾ ਸੁੱਖ ਨਸੀਬ ਨਹੀਂ ਹੋ ਪਾਇਆ ਉਨ੍ਹਾਂ ਦੀ ਸਮੱਸਿਆ ਵੀ ਕਿਸੇ ਹੱਦ ਤੱਕ ਠੀਕ ਹੋ ਸਕਦੀ ਹੈ।
—PTC News

Top News view more...

Latest News view more...