Thu, Apr 25, 2024
Whatsapp

ਲੜਕੀ ਨੂੰ ਨਸ਼ੇ ਦੀ ਗੋਲੀਆਂ ਖੁਆ ਕੇ ਕੀਤਾ ਸਮੂਹਿਕ ਜ਼ਬਰ ਜਨਾਹ , ਬਣਾਈਆਂ 66 ਵੀਡੀਓ

Written by  Shanker Badra -- September 24th 2019 05:22 PM -- Updated: September 24th 2019 05:23 PM
ਲੜਕੀ ਨੂੰ ਨਸ਼ੇ ਦੀ ਗੋਲੀਆਂ ਖੁਆ ਕੇ ਕੀਤਾ ਸਮੂਹਿਕ ਜ਼ਬਰ ਜਨਾਹ , ਬਣਾਈਆਂ 66 ਵੀਡੀਓ

ਲੜਕੀ ਨੂੰ ਨਸ਼ੇ ਦੀ ਗੋਲੀਆਂ ਖੁਆ ਕੇ ਕੀਤਾ ਸਮੂਹਿਕ ਜ਼ਬਰ ਜਨਾਹ , ਬਣਾਈਆਂ 66 ਵੀਡੀਓ

ਲੜਕੀ ਨੂੰ ਨਸ਼ੇ ਦੀ ਗੋਲੀਆਂ ਖੁਆ ਕੇ ਕੀਤਾ ਸਮੂਹਿਕ ਜ਼ਬਰ ਜਨਾਹ , ਬਣਾਈਆਂ 66 ਵੀਡੀਓ: ਸੀਕਰ : ਇੱਕ ਲੜਕੀ ਨੂੰ ਜ਼ਬਰਦਸਤੀ ਇੱਕ ਹੋਟਲ ਵਿੱਚ ਲਿਜਾ ਕੇ ਸਮੂਹਿਕ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਲੜਕੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਖੀਰੋਦ ਝੁੰਝੂਨੂ ਨਿਵਾਸੀ ਸੁਰੇਸ਼ ਉਰਫ ਆਸਿਫ ਉਸਨੂੰ ਹੋਟਲ 'ਚ ਲੈ ਗਿਆ , ਜਿਥੇ ਉਸਨੇ ਨਸ਼ੇ ਦੀ ਗੋਲੀਆਂ ਖੁਆ ਕੇ ਆਪਣੇ ਦੋਸਤਾਂ ਨਾਲ ਮਿਲ ਕੇ ਕਈ ਵਾਰ ਬਲਾਤਕਾਰ ਕੀਤਾ ਹੈ। ਉਸ ਮਗਰੋਂ ਉਸ ਨੇ ਵੀਡੀਓ ਦਿਖਾ ਕੇ ਬਲੈਕਮੇਲ ਕਰਕੇ ਕਰਕੇ ਜਾਨੋਂ -ਮਾਰਨ ਦੀ ਧਮਕੀ ਦਿੱਤੀ ਹੈ। ਇਹ ਸਨਸਨੀਖੇਜ਼ ਮਾਮਲਾ ਸੀਕਰ ਦੇ ਉਦਯੋਗ ਨਗਰ ਥਾਣੇ ਦਾ ਹੈ। [caption id="attachment_343117" align="aligncenter" width="300"]Seeker First year Girl student With GangRape ਲੜਕੀ ਨੂੰ ਨਸ਼ੇ ਦੀ ਗੋਲੀਆਂ ਖੁਆ ਕੇ ਕੀਤਾ ਸਮੂਹਿਕ ਜ਼ਬਰ ਜਨਾਹ , ਬਣਾਈਆਂ 66 ਵੀਡੀਓ[/caption] ਲੜਕੀ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਲੜਕੇ ਨੇ ਵੀਡੀਓ ਕਲਿੱਪਾਂ ਅਤੇ ਫੋਟੋਆਂ ਦਿਖਾ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸਨੇ ਕਈ ਵਾਰ ਵੀ ਲੜਕੀ ਤੋਂ ਰੁਪਏ ਵੀ ਲਏ ਹਨ। ਇਸ ਦੌਰਾਨ ਉਦਯੋਗ ਨਗਰ ਥਾਣੇ ਦੇ ਅਧਿਕਾਰੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। [caption id="attachment_343116" align="aligncenter" width="300"]Seeker First year Girl student With GangRape ਲੜਕੀ ਨੂੰ ਨਸ਼ੇ ਦੀ ਗੋਲੀਆਂ ਖੁਆ ਕੇ ਕੀਤਾ ਸਮੂਹਿਕ ਜ਼ਬਰ ਜਨਾਹ , ਬਣਾਈਆਂ 66 ਵੀਡੀਓ[/caption] ਪੁਲਿਸ ਨੇ ਦੱਸਿਆ ਕਿ ਪੀੜਤ ਲੜਕੀ ਸੀਕਰ ਵਿੱਚ ਬੀ.ਕਾਮ. ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਹੈ। ਉਹ ਬੱਸ ਵਿਚ ਆਉਂਦੀ ਸੀ ਅਤੇ ਇਸ ਦੌਰਾਨ ਉਸਦੀ ਮੁਲਾਕਾਤ ਇੱਕ ਲੜਕੇ ਦੇ ਨਾਲ ਹੋਈ ਅਤੇ ਗੱਲਬਾਤ ਸ਼ੁਰੂ ਹੋ ਗਈ।ਉਸਨੇ ਆਪਣਾ ਨਾਮ ਸੁਰੇਸ਼ ਦੱਸਿਆ ਸੀ। ਉਹ ਬਾਅਦ ਵਿੱਚ ਲੜਕੀ ਨੂੰ ਜ਼ਬਰਦਸਤੀ ਹੋਟਲ ਲੈ ਗਿਆ , ਜਿਥੇ ਉਸਨੇ ਦੋਸਤਾਂ ਨਾਲ ਮਿਲ ਕੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ। ਇਸ ਦੇ ਅਧਾਰ 'ਤੇ ਉਹ ਉਸ ਨੂੰ ਬਲੈਕਮੇਲ ਕਰਦਾ ਰਿਹਾ ਅਤੇ ਉਸ ਤੋਂ 25,000 ਰੁਪਏ ਲੈ ਗਿਆ। [caption id="attachment_343114" align="aligncenter" width="300"]Seeker First year Girl student With GangRape ਲੜਕੀ ਨੂੰ ਨਸ਼ੇ ਦੀ ਗੋਲੀਆਂ ਖੁਆ ਕੇ ਕੀਤਾ ਸਮੂਹਿਕ ਜ਼ਬਰ ਜਨਾਹ , ਬਣਾਈਆਂ 66 ਵੀਡੀਓ[/caption] ਇਸ ਦੌਰਾਨ ਪੀੜਤ ਲੜਕੀ ਨੇ ਇਸ ਪੂਰੇ ਮਾਮਲੇ ਵਿੱਚ ਇੱਕ ਲੜਕੀ ਦਾ ਨਾਂਅ ਵੀ ਲਿਆ ਹੈ। ਉਕਤ ਔਰਤ ਨੇ ਹੀ ਪੀੜਤਾਂ ਨੂੰ ਧਮਕੀ ਦਿੱਤੀ ਅਤੇ ਪਿੰਡ ਦੇ ਬੱਸ ਸਟੈਂਡ 'ਤੇ ਉਸ ਤੋਂ ਕਈ ਵਾਰ ਪੈਸੇ ਲਏ ਹਨ। ਸੁਰੇਸ਼ ਉਰਫ ਆਸਿਫ ਵੀ ਬੱਸ ਰਹੀ ਪਿੰਡ ਆਉਂਦਾ ਜਾਂਦਾ ਰਹਿੰਦਾ ਸੀ। ਲੜਕੀ ਨੇ ਦੱਸਿਆ ਕਿ ਸੁਰੇਸ਼ ਨੇ ਇਕ ਦਿਨ ਉਸ ਦੇ ਮੋਬਾਈਲ 'ਤੇ ਫ਼ੋਨ ਕੀਤਾ। ਜਦੋਂ ਸੁਰੇਸ਼ ਨੇ ਦੋਸਤੀ ਦੀ ਮੰਗ ਕੀਤੀ ਤਾਂ ਲੜਕੀ ਨੇ ਇਨਕਾਰ ਕਰ ਦਿੱਤਾ। [caption id="attachment_343115" align="aligncenter" width="300"]Seeker First year Girl student With GangRape ਲੜਕੀ ਨੂੰ ਨਸ਼ੇ ਦੀ ਗੋਲੀਆਂ ਖੁਆ ਕੇ ਕੀਤਾ ਸਮੂਹਿਕ ਜ਼ਬਰ ਜਨਾਹ , ਬਣਾਈਆਂ 66 ਵੀਡੀਓ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ਸਮੇਤ ਪੰਜਾਬ ਵਿੱਚ ਕਈ ਥਾਵਾਂ ‘ਤੇ ਮਹਿਸੂਸ ਹੋਏ ਭੁਚਾਲ ਦੇ ਝਟਕੇ, ਘਰਾਂ ‘ਚੋਂ ਨਿਕਲੇ ਲੋਕ ਇਸ ਤੋਂ ਕੁੱਝ ਦਿਨ ਬਾਅਦ ਉਸਨੇ ਲੜਕੀ ਨੂੰ ਸੀਕਰ ਵਿੱਚ ਇੱਕ ਪੈਟਰੋਲ ਪੰਪ ਨੇੜੇ ਬੁਲਾਇਆ ਅਤੇ ਇੱਕ ਚਿੱਟੀ ਬੋਲੈਰੋ ਕਾਰ ਖੜੀ ਸੀ ,ਜਿਸ ਵਿੱਚ ਇੱਕ ਮਹਿਲਾ ਅਤੇ ਹੋਰ ਵਿਅਕਤੀ ਬੈਠੇ ਸਨ। ਲੜਕੀ ਦਾ ਦੋਸ਼ ਹੈ ਕਿ ਉਸ ਨੂੰ ਜ਼ਬਰਦਸਤੀ ਬਾਈਪਾਸ ਨੇੜੇ ਇਕ ਹੋਟਲ ਲਿਜਾਇਆ ਗਿਆ ,ਜਿਥੇ ਸੁਰੇਸ਼ ਅਤੇ ਉਸਦੇ ਦੋਸਤਾਂ ਨੇ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਨਸ਼ੇ ਵਾਲੀਆਂ ਗੋਲੀਆਂ ਦੇ ਕੇ ਉਸਦੀ ਵੀਡੀਓ ਬਣਾਈ। ਇਸ ਤੋਂ ਬਾਅਦ ਸੁਰੇਸ਼ ਨੇ ਵੀਡੀਓ ਨੂੰ ਉਸਦੇ ਮੋਬਾਈਲ 'ਤੇ ਭੇਜਿਆ ਅਤੇ ਉਸ ਨੂੰ ਬਲੈਕਮੇਲ ਕੀਤਾ। ਇਸ ਤਰ੍ਹਾਂ ਉਸ ਨਾਲ ਬਲਾਤਕਾਰ ਦੀਆਂ 66 ਵੀਡੀਓ ਬਣੀਆਂ ਸਨ। -PTCNews


Top News view more...

Latest News view more...