Fri, Apr 26, 2024
Whatsapp

ਮਾਝੇ ਦੇ ਲੋਕ ਜਾਖੜ ਦਾ ਬਿਸਤਰਾ ਗੋਲ ਕਰਕੇ ਹੀ ਭੇਜਣਗੇ: ਮਜੀਠੀਆ

Written by  Gagan Bindra -- October 05th 2017 02:31 PM
ਮਾਝੇ ਦੇ ਲੋਕ ਜਾਖੜ ਦਾ ਬਿਸਤਰਾ ਗੋਲ ਕਰਕੇ ਹੀ ਭੇਜਣਗੇ: ਮਜੀਠੀਆ

ਮਾਝੇ ਦੇ ਲੋਕ ਜਾਖੜ ਦਾ ਬਿਸਤਰਾ ਗੋਲ ਕਰਕੇ ਹੀ ਭੇਜਣਗੇ: ਮਜੀਠੀਆ

ਮਾਝੇ ਦੇ ਲੋਕ ਜਾਖੜ ਦਾ ਬਿਸਤਰਾ ਗੋਲ ਕਰਕੇ ਹੀ ਭੇਜਣਗੇ: ਮਜੀਠੀਆ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ -ਭਾਜਪਾ ਗੱਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆਂ ਨੇ ਕਿਹਾ ਕਿ ਮਾਝੇ ਦੇ ਲੋਕ ਗੁਰਦਾਸਪੁਰ ਜ਼ਿਮਨੀ ਚੋਣ 'ਚ ਜਾਖੜ ਦਾ ਬਿਸਤਰਾ ਗੋਲ ਕਰਕੇ ਭੇਜਣਗੇ ।ਮਾਝੇ ਦੇ ਲੋਕ ਜਾਖੜ ਦਾ ਬਿਸਤਰਾ ਗੋਲ ਕਰਕੇ ਹੀ ਭੇਜਣਗੇ: ਮਜੀਠੀਆਬਿਕਰਮ ਮਜੀਠੀਆਂ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਡੇਰਾ ਬਾਬਾ ਨਾਨਕ ਦੇ ਨਾਰਾਜ਼ ਅਕਾਲੀ ਆਗੂ ਅਮਰੀਕ ਸਿੰਘ ਖਲੀਲਪੁਰ ਨੇ ਬਿਕਰਮ ਮਜੀਠੀਆ ਦੀ ਮਜੂਦਗੀ ਵਿੱਚ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ । ਅਕਾਲੀ ਆਗੂ ਅਮਰੀਕ ਸਿੰਘ ਖਲੀਲਪੁਰ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਤੋਂ ਸਲਾਰਿਆ ਨੂੰ ਵੱਡੀ ਲੀੜ ਨਾਲ ਜਿਤਾਵਾਂਗੇ।ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਬਾਹਰੀ ਉਮੀਦਵਾਰ ਸੁਨੀਲ ਜਾਖੜ ਨੂੰ ਮੂੰਹ ਵੀ ਨਹੀਂ ਲਗਾਉਣਗੇ। ਇਸ ਮੌਕੇ ਕਈ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।ਮਾਝੇ ਦੇ ਲੋਕ ਜਾਖੜ ਦਾ ਬਿਸਤਰਾ ਗੋਲ ਕਰਕੇ ਹੀ ਭੇਜਣਗੇ: ਮਜੀਠੀਆ-PTC News


Top News view more...

Latest News view more...