ਨਹੀਂ ਰਹੇ ਸੀਨੀਅਰ ਪੱਤਰਕਾਰ ਅਤੇ ਪੀਟੀਸੀ ਨਿਊਜ਼ ਦੇ ਐਂਕਰ ਦਵਿੰਦਰਪਾਲ ਸਿੰਘ

Senior journalist and PTC News anchor Davinderpal Singh Death

ਨਹੀਂ ਰਹੇ ਸੀਨੀਅਰ ਪੱਤਰਕਾਰ ਅਤੇ ਪੀਟੀਸੀ ਨਿਊਜ਼ ਦੇ ਐਂਕਰ ਦਵਿੰਦਰਪਾਲ ਸਿੰਘ:ਚੰਡੀਗੜ੍ਹ : ਸੀਨੀਅਰ ਪੱਤਰਕਾਰ ਅਤੇ ਪੀਟੀਸੀ ਨਿਊਜ਼ ਦੇ ਐਂਕਰ ਦਵਿੰਦਰਪਾਲ ਸਿੰਘ ਦਾ ਦਿਹਾਂਤ ਹੋ ਗਿਆ ਹੈ।ਉਹਨਾਂ ਨੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਸਵੇਰੇ 2.00 ਵਜੇ ਆਖਰੀ ਸਾਹ ਲਿਆ ਹੈ।

ਦੱਸਿਆ ਜਾ ਰਿਹਾ ਹੈ ਉਹ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ ਤੇ ਪਿਛਲੇ ਕੁੱਝ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ। ਕਿਡਨੀ ਟਰਾਂਸਪਲਾਂਟ ਕਾਰਨ ਉਨ੍ਹਾਂ ਦੀ ਇਮਿਊਨਟੀ ਕਮਜ਼ੋਰ ਸੀ। ਕੁਝ ਸਾਲ ਪਹਿਲਾਂ ਉਹਨਾਂ ਦੇ ਪਿਤਾ ਨੇ ਆਪਣੀ ਕਿਡਨੀ ਉਹਨਾਂ ਨੂੰ ਦਿੱਤੀ ਸੀ।

Senior journalist and PTC News anchor Davinderpal Singh Death
ਨਹੀਂ ਰਹੇ ਸੀਨੀਅਰ ਪੱਤਰਕਾਰ ਅਤੇ ਪੀਟੀਸੀ ਨਿਊਜ਼ ਦੇ ਐਂਕਰ ਦਵਿੰਦਰਪਾਲ ਸਿੰਘ

ਦਵਿੰਦਰਪਾਲ ਸਿੰਘ ਪੀ.ਟੀ.ਸੀ. ਨਿਊਜ਼ ਅਮਰੀਕਾ ਦੇ ਹੈੱਡ ਵਜੋਂ ਨਿਊਯਾਰਕ ‘ਚ ਸੇਵਾਵਾਂ ਨਿਭਾ ਰਹੇ ਸਨ। ਉਹ ਪੀ.ਟੀ.ਸੀ. ਚੈਨਲ ਦੇ ਫਾਊਂਡਰ ਮੁਲਾਜ਼ਮ ਵੀ ਸਨ। ਪਿਛਲੇ ਇਕ ਸਾਲ ਤੋਂ ਉਹ ਭਾਰਤ ਵਿਚ ਹੀ ਸਨ।

ਇਸ ਮੌਕੇ ਪੱਤਰਕਾਰ ਭਾਈਚਾਰੇ, ਸਿਆਸਤਦਾਨਾਂ ਤੇ ਸਮਾਜ ਦੇ ਹੋਰ ਵਰਗਾਂ ਨੇ ਉਹਨਾਂ ਦੇ ਸਦੀਵੀਂ ਵਿਛੋੜ ‘ਤੇ ਦੁੱਖ ਪ੍ਰਗਟ ਕੀਤਾ ਹੈ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਦੇਵੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
-PTCNews