ਮੰਡੀ ‘ਚ ਵਾਪਰਿਆ ਵੱਡਾ ਸੜਕ ਹਾਦਸਾ, 7 ਲੋਕਾਂ ਦੀ ਗਈ ਜਾਨ

himachal pradesh road accident
himachal pradesh road accident

ਮੰਡੀ :ਸੋਮਵਾਰ ਦੀ ਸਵੇਰ ਕਈ ਘਰਾਂ ਦੇ ਲਈ ਉਸ ਵੇਲੇ ਹਨੇਰਾ ਲਿਆਉਣ ਵਾਲੀ ਸਾਬਿਤ ਹੋਈ ,ਜਦ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੁਲਘਰਾਟ ਇਲਾਕੇ ‘ਚ ਤੜਕ ਸਵੇਰ ਕਰੀਬ ਤਿੰਨ ਵਜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਇੱਥੋਂ ਦੀ ਸਾਕੇਤ ਖੱਡ ਨੇੜੇ ਪੁਲ ਤੋਂ ਇਕ ਵਾਹਨ ਦੇ ਪਾਣੀ ‘ਚ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਸਥਾਨਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। हिमाचल प्रदेश के मंडी में सड़क हादसाਹਾਦਸੇ ਵਿੱਚ ਮਾਰੇ ਗਏ ਸਾਰੇ ਸੱਤ ਲੋਕ ਬਿਹਾਰ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮਜ਼ਦੂਰ ਸਨ। ਹਾਲਾਂਕਿ, ਮ੍ਰਿਤਕਾਂ ਦੀ ਅਜੇ ਤੱਕ ਸਹੀ ਤਰ੍ਹਾਂ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ, ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਸ਼ਾਮਲ ਹੋ ਗਈ। ਕਾਫ਼ੀ ਕੋਸ਼ਿਸ਼ ਤੋਂ ਬਾਅਦ, ਪੁਲਿਸ ਨੇ ਲਾਸ਼ ਨੂੰ ਤੇ ਗੱਡੀ ਨੂੰ ਖੱਡ ਚੋਂ ਕੱਢਿਆ।