ਮੁੱਖ ਖਬਰਾਂ

ਪਾਕਿ : ਪੁਰਾਣੀ ਰੰਜ਼ਿਸ਼ ਕਾਰਨ ਇਕੋ ਪਰਿਵਾਰ ਦੇ 7 ਜੀਆਂ ਦਾ ਕਤਲ

By Baljit Singh -- June 24, 2021 12:57 pm -- Updated:June 24, 2021 1:10 pm

ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਪੁਰਾਣੀ ਰੰਜਿਸ਼ ਵਿਚ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਇਕੋ ਪਰਿਵਾਰ ਦੇ 7 ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਪੜੋ ਹੋਰ ਖਬਰਾਂ: ਜਲੰਧਰ ਹਾਈਟਸ-1 ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਪੁਲਸ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਘਟਨਾ ਮੰਗਲਵਾਰ ਨੂੰ ਚਮਕਾਨੀ ਇਲਾਕੇ ਵਿਚ ਵਾਪਰੀ। ਪੁਲਸ ਨੇ ਕਿਹਾ ਕਿ ਹਥਿਆਰਬੰਦ ਹਮਲਾਵਰ ਪੇਸ਼ਾਵਰ ਦੇ ਉਪਨਗਰ ਇਲਾਕੇ ਵਿਚ ਇਕ ਘਰ ਵਿਚ ਦਾਖ਼ਲ ਹੋਏ ਅਤੇ 2 ਬੱਚਿਆਂ, 3 ਔਰਤਾਂ ਅਤੇ 2 ਪੁਰਸ਼ਾਂ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ।

ਪੜੋ ਹੋਰ ਖਬਰਾਂ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਫਿਰ 50 ਹਜ਼ਾਰ ਤੋਂ ਵਧੇਰੇ ਮਾਮਲੇ, 1321 ਲੋਕਾਂ ਦੀ ਗਈ ਜਾਨ

ਪੀੜਤ ਇਕ ਹੀ ਪਰਿਵਾਰ ਦੇ ਮੈਂਬਰ ਸਨ। ਪੁਲਸ ਮੁਤਾਬਕ ਪੁਰਾਣੀ ਰੰਜਿਸ਼ ਦੇ ਚੱਲਦੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਹੱਡੀਆਂ-ਇਮਿਊਨਿਟੀ ਲਈ ਜ਼ਰੂਰੀ ਪ੍ਰੋਟੀਨ, ਜਾਣੋ ਇਸਦੇ ਫਾਇਦੇ

-PTC News

  • Share