Advertisment

ਦਰਦਨਾਕ ਹਾਦਸਾ !  ਤੇਜ਼ ਰਫ਼ਤਾਰ ਕਾਰ ਨੇ ਢਾਹੀਆਂ ਝੁੱਗੀਆਂ, ਕਈ ਦੇ ਲੱਗੀਆਂ ਸੱਟਾਂ

author-image
Shanker Badra
Updated On
New Update
ਦਰਦਨਾਕ ਹਾਦਸਾ !  ਤੇਜ਼ ਰਫ਼ਤਾਰ ਕਾਰ ਨੇ ਢਾਹੀਆਂ ਝੁੱਗੀਆਂ, ਕਈ ਦੇ ਲੱਗੀਆਂ ਸੱਟਾਂ
Advertisment
ਦਰਦਨਾਕ ਹਾਦਸਾ !  ਤੇਜ਼ ਰਫ਼ਤਾਰ ਕਾਰ ਨੇ ਢਾਹੀਆਂ ਝੁੱਗੀਆਂ, ਕਈ ਦੇ ਲੱਗੀਆਂ ਸੱਟਾਂ : ਅੰਮ੍ਰਿਤਸਰ : ਪੰਜਾਬ 'ਚ ਲਾਕਡਾਊਨ ਵਿੱਚ ਢਿੱਲ ਮਿਲਦਿਆਂ ਹੀ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ਭਿਆਨਕ ਸੜਕੀ ਹਾਦਸਿਆਂ ਕਾਰਨ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਲੋਹਗੜ੍ਹ ਚੌਂਕ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲੋਹਗੜ੍ਹ ਚੌਂਕ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਝੁੱਗੀਆਂ 'ਚ ਵੜ ਗਈ ਹੈ। ਇਸ ਹਾਦਸੇ ਵਿੱਚ 3 ਬੱਚਿਆਂ ਸਮੇਤ 5 ਜਾਣੇ ਜ਼ਖਮੀ ਹੋ ਗਏ ਹਨ। ਦੱਸ ਦੇਈਏ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews-
punjab-news road-accident
Advertisment

Stay updated with the latest news headlines.

Follow us:
Advertisment