Advertisment

ਗੈਸਟ ਹਾਊਸਾਂ ਵਿਚ ਰੰਗਰਲੀਆਂ ਮਨਾਉਂਦੇ 3 ਜੋੜਿਆਂ ਨੂੰ ਪੁਲਿਸ ਨੇ ਇੰਤਜ਼ਾਰਯੌਗ ਹਾਲਤ ਵਿੱਚ ਕੀਤਾ ਕਾਬੂ

author-image
Shanker Badra
Updated On
New Update
ਗੈਸਟ ਹਾਊਸਾਂ ਵਿਚ ਰੰਗਰਲੀਆਂ ਮਨਾਉਂਦੇ 3 ਜੋੜਿਆਂ ਨੂੰ ਪੁਲਿਸ ਨੇ ਇੰਤਜ਼ਾਰਯੌਗ ਹਾਲਤ ਵਿੱਚ ਕੀਤਾ ਕਾਬੂ
Advertisment
ਗੈਸਟ ਹਾਊਸਾਂ ਵਿਚ ਰੰਗਰਲੀਆਂ ਮਨਾਉਂਦੇ 3 ਜੋੜਿਆਂ ਨੂੰ ਪੁਲਿਸ ਨੇ ਇੰਤਜ਼ਾਰਯੌਗ ਹਾਲਤ ਵਿੱਚ ਕੀਤਾ ਕਾਬੂ:ਨਕੋਦਰ : ਨਕੋਦਰ ਸ਼ਹਿਰ ’ਚ ਪਿਛਲੇ ਕਾਫ਼ੀ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਜਿਸ ਕਾਰਨ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਚੱਲ ਰਹੇ ਸਨ। ਜਿਸ ਨੂੰ ਲੈ ਕੇ ਨਕੋਦਰ ਪੁਲਿਸ ਨੇ ਅੱਜ ਰੇਡ ਕਰਕੇ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਨੇ ਸ਼ਹਿਰ ਦੇ ਤਿੰਨ ਗੈਸਟ ਹਾਊਸਾਂ ਦੀ ਛਾਪੇਮਾਰੀ ਦੌਰਾਨ 2 ਗੈਸਟ ਹਾਊਸ ’ਚੋਂ ਤਿੰਨ ਜੋੜੇ ਬਰਾਮਦ ਕੀਤੇ ਹਨ,ਜਿਨ੍ਹਾਂ ’ਚ ਇਕ ਗੈਸਟ ਹਾਊਸ ਦਾ ਮਾਲਕ ਵੀ ਸੀ। Sex Racket busted in Guest House Nakodar City, Three Couple Arrested ਗੈਸਟ ਹਾਊਸਾਂ ਵਿਚ ਰੰਗਰਲੀਆਂ ਮਨਾਉਂਦੇ 3 ਜੋੜਿਆਂ ਨੂੰ ਪੁਲਿਸ ਨੇ ਇੰਤਜ਼ਾਰਯੌਗ ਹਾਲਤ ਵਿੱਚ ਕੀਤਾ ਕਾਬੂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿਚ ਕਈ ਗੈਸਟ ਹਾਊਸ ਹਨ, ਜੋ ਥੋੜ੍ਹੇ ਜਿਹੇ ਪੈਸੇ ਲੈ ਕੇ ਗੈਸਟ ਹਾਊਸਾਂ ਵਿਚ ਬਣੇ ਕਮਰੇ ਜੋੜਿਆਂ ਨੂੰ ਦੇ ਦਿੰਦੇ ਸਨ। ਇਸ 'ਤੇ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਕਾਫੀ ਸਮੇਂ ਤੋਂ ਸਰਗਰਮ ਸੀ। ਜਿਸ ਤੋਂ ਬਾਅਦ ਥਾਣਾ ਨਕੋਦਰ ਸਿਟੀ ਪੁਲਿਸ ਨੇ ਦੇਹ ਵਪਾਰ ਦੀ ਸੂਚਨਾ ਮਿਲਣ 'ਤੇ ਵੱਖ-ਵੱਖ ਗੈਸਟ ਹਾਊਸਾਂ 'ਚ ਰੇਡ ਕੀਤੀ। ਇਸ ਦੌਰਾਨ ਦੋ ਗੈਸਟ ਹਾਊਸਾਂ ਤੋਂ ਤਿੰਨ ਜੋੜਿਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। Sex Racket busted in Guest House Nakodar City, Three Couple Arrested ਗੈਸਟ ਹਾਊਸਾਂ ਵਿਚ ਰੰਗਰਲੀਆਂ ਮਨਾਉਂਦੇ 3 ਜੋੜਿਆਂ ਨੂੰ ਪੁਲਿਸ ਨੇ ਇੰਤਜ਼ਾਰਯੌਗ ਹਾਲਤ ਵਿੱਚ ਕੀਤਾ ਕਾਬੂ ਇਸ ਸਬੰਧੀ ਏਐੱਸਪੀ ਵਤਸਲਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਨ੍ਹਾਂ ਗੈਸਟ ਹਾਊਸਾਂ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜੇਕਰ ਹੁਣੇ ਛਾਪਾ ਮਾਰਿਆ ਜਾਵੇ ਤਾਂ ਮੌਕੇ 'ਤੇ ਰੰਗਰਲੀਆਂ ਮਨਾਉਂਦੇ ਜੋੜਿਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਪਾਰਟੀ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ ਅਤੇ ਪਹਿਲਾਂ ਸੋਨੂੰ ਗੈਸਟ ਹਾਊਸ ਨੂਰਮਹਿਲ ਰੋਡ 'ਤੇ ਛਾਪਾ ਮਾਰਿਆ ਗਿਆ, ਜਿੱਥੇ 2 ਜੋੜਿਆਂ ਨੂੰ ਕਾਬੂ ਕੀਤਾ ਗਿਆ। Sex Racket busted in Guest House Nakodar City, Three Couple Arrested ਗੈਸਟ ਹਾਊਸਾਂ ਵਿਚ ਰੰਗਰਲੀਆਂ ਮਨਾਉਂਦੇ 3 ਜੋੜਿਆਂ ਨੂੰ ਪੁਲਿਸ ਨੇ ਇੰਤਜ਼ਾਰਯੌਗ ਹਾਲਤ ਵਿੱਚ ਕੀਤਾ ਕਾਬੂ ਇਸ ਤੋਂ ਬਾਅਦ ਫਿਰ ਪੋਪਲੀ ਗੈਸਟ ਹਾਊਸ ਮਲਸੀਆਂ ਰੋਡ ਵਿਖੇ ਛਾਪਾ ਮਾਰਿਆ ਗਿਆ, ਜਿੱਥੇ ਇਕ ਜੋੜਾ ਕਾਬੂ ਕੀਤਾ ਗਿਆ। ਇਸ ਦੌਰਾਨ ਪੁਰੀ ਗੈਸਟ ਹਾਊਸ ਛਾਪਾ ਮਾਰਿਆ ਗਿਆ ਪਰ ਉੱਥੇ ਕੁਝ ਨਹੀਂ ਮਿਲਿਆ। ਇਸ ਮਗਰੋਂ ਪੁਲਿਸ ਨੇ ਸੋਨੂੰ ਗੈਸਟ ਹਾਊਸ ਦੇ ਮਾਲਕ ਪ੍ਰੀਤਮ ਸਿੰਘ ਬੱਤਰਾ ਵਾਸੀ ਨਕੋਦਰ, ਪੋਪਲੀ ਗੈਸਟ ਹਾਊਸ ਦਾ ਮਾਲਕ ਰਵੀ ਕੁਮਾਰ ਵਾਸੀ ਨਕੋਦਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews-
sex-racket %e0%a8%a6%e0%a9%87%e0%a8%b9-%e0%a8%b5%e0%a8%aa%e0%a8%be%e0%a8%b0-%e0%a8%a6%e0%a8%be-%e0%a8%a7%e0%a9%b0%e0%a8%a6%e0%a8%be
Advertisment

Stay updated with the latest news headlines.

Follow us:
Advertisment