ਹੋਰ ਖਬਰਾਂ

ਲੁਧਿਆਣਾ 'ਚ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼, ਵਿਦੇਸ਼ੀ ਮਹਿਲਾਵਾਂ ਸਮੇਤ ਗਾਹਕ ਕਾਬੂ

By Shanker Badra -- July 31, 2020 1:07 pm -- Updated:Feb 15, 2021

ਲੁਧਿਆਣਾ 'ਚ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼, ਵਿਦੇਸ਼ੀ ਮਹਿਲਾਵਾਂ ਸਮੇਤ ਗਾਹਕ ਕਾਬੂ:ਲੁਧਿਆਣਾ:  ਲੁਧਿਆਣਾ ਸ਼ਹਿਰ ਦੀ ਪੁਲਿਸ ਨੇ ਇੱਕ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ ,ਜਿੱਥੇ ਵਿਦੇਸ਼ੀ ਲੜਕੀਆਂ ਲਿਆ ਕੇ ਦੇਹ ਵਪਾਰ ਦਾ ਅੱਡਾ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਉਜਬੇਕਿਸਤਾਨ ਦੀ ਤਿੰਨ ਲੜਕੀਆਂ ਸਣੇ 6 ਨੂੰ ਗ੍ਰਿਫਤਾਰ ਕੀਤਾ ਹੈ ,ਜਦਕਿ ਗਿਰੋਹ ਦੇ ਤਿੰਨ ਮੁੱਖ ਸਰਗਣਾ ਫਰਾਰ ਹੋਣ ਵਿਚ ਸਫਲ ਰਹੇ।

ਲੁਧਿਆਣਾ 'ਚ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ , ਵਿਦੇਸ਼ੀ ਮਹਿਲਾਵਾਂ ਸਮੇਤ ਗਾਹਕ ਕਾਬੂ

ਇਨ੍ਹਾਂ ਔਰਤਾਂ ਵਿਚ ਤਿੰਨ ਵਿਦੇਸ਼ੀ ਅਤੇ ਦੋ ਨੌਜਵਾਨ ਲੁਧਿਆਣਾ ਨਿਵਾਸੀ ਹਨ, ਜੋ ਗਾਹਕ ਵਜੋਂ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਧੰਦਾ ਫਿਰੋਜ਼ਪੁਰ ਰੋਡ ਸÎਥਿਤ ਕੋਠੀ ਨੂੰ ਕਿਰਾਏ 'ਤੇ ਲੈ ਕੇ ਚਲਾਇਆ ਜਾ ਰਿਹਾ ਸੀ। ਮੁਲਜ਼ਮ ਪੈਸੇ ਲੈ ਕੇ ਅਮੀਰਜ਼ਾਦਿਆਂ ਨੂੰ ਗੋਰੀ ਚਮੜੀ ਦਾ ਖੁਆਬ ਦਿਖਾ ਕੇ ਦਿੱਲੀ ਅਤੇ ਵਿਦੇਸ਼ਾਂ ਤੋਂ ਕੁੜੀਆ ਲਿਆ ਕੇ ਮੁਹੱਈਆ ਕਰਾਉਂਦੇ ਸੀ।

ਲੁਧਿਆਣਾ 'ਚ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ , ਵਿਦੇਸ਼ੀ ਮਹਿਲਾਵਾਂ ਸਮੇਤ ਗਾਹਕ ਕਾਬੂ

ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇੱਕ ਔਰਤ ਅਤੇ ਦੋ ਨੌਜਵਾਨ ਵਿਦੇਸ਼ੀਆਂ ਕੁੜੀਆਂ ਨੂੰ ਲਿਆ ਕੇ ਜਿਸਮਫਰੋਸ਼ੀ ਕਰਾਉਂਦੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਗਾਹਕ ਦੇ ਤੌਰ 'ਤੇ ਤਿਆਰ ਕਰਕੇ ਦਲਾਲਾਂ ਨਾਲ ਸੰਪਰਕ ਕਰਵਾਇਆ। ਡਮੀ ਬਣੇ ਨੌਜਵਾਨਾਂ ਨੇ ਦੋ ਲੜਕੀਆਂ ਨੂੰ ਗਿੱਲ ਨਹਿਰ ਦੇ ਪੁਲ 'ਤੇ ਬੁਲਾਇਆ। ਜਦੋਂ ਦਲਾਲ ਉਨ੍ਹਾਂ ਲੜਕੀਆਂ ਨੂੰ ਉਤਾਰ ਕੇ ਉਥੋਂ ਚਲੇ ਗਏ ਤਾਂ ਪੁਲਿਸ ਨੇ ਦੋਵੇਂ ਕੁੜੀਆਂ ਨੂੰ ਕਾਬੂ ਕਰ ਲਿਆ।

ਇਹ ਦੋਵੇਂ ਲੜਕੀਆਂ ਉਜਬੇਕਿਸਤਾਨ ਤੋਂ ਨੋਇਡਾ ਆਈਆਂ ਸਨ,ਉਥੋਂ ਇਨ੍ਹਾਂ ਨੂੰ ਇੱਥੇ ਲਿਆਇਆ ਗਿਆ ਸੀ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਫਿਰੋਜ਼ਪੁਰ ਰੋਡ ਦੀ ਇੱਕ ਕੋਠੀ ਵਿਚ ਛਾਪਾ ਮਾਰ ਕੇ ਉਥੋਂ ਦੋ ਨੌਜਵਾਨ ਅਤੇ ਦੋ ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ। ਇਨ੍ਹਾਂ ਕੋਲੋਂ ਧੰਦਾ ਕਰਾਉਣ ਵਾਲੀ ਰੀਤ ਉਰਫ ਮੀਨੂੰ ਨਿਵਾਸੀ ਨਿਊ ਸੁੰਦਰ ਨਗਰ ਫਿਰੋਜ਼ਪੁਰ ਰੋਡ, ਲੁਧਿਆਣਾ ਅਤੇ ਦਿੱਲੀ ਤੋਂ ਲਿਆਉਣ ਵਾਲੇ ਰਮਨਦੀਪ ਸਿੰਘ ਅਜੇ ਫਰਾਰ ਹਨ।
-PTCNews

  • Share