ਅਬੋਹਰ ਪੈਲੇਸ ਵਿਖੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਔਰਤਾਂ ਸਮੇਤ 7 ਲੋਕ ਗ੍ਰਿਫ਼ਤਾਰ

ਅਬੋਹਰ ਪੈਲੇਸ ਵਿਖੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਔਰਤਾਂ ਸਮੇਤ 7 ਲੋਕ ਗ੍ਰਿਫ਼ਤਾਰ    

ਅਬੋਹਰ ਪੈਲੇਸ ਵਿਖੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਔਰਤਾਂ ਸਮੇਤ 7 ਲੋਕ ਗ੍ਰਿਫ਼ਤਾਰ:ਅਬੋਹਰ :  ਅਬੋਹਰ ਥਾਣਾ ਨੰਬਰ -1 ਦੀ ਪੁਲਿਸ ਨੇ ਸਰਕਾਰੀ ਕਮਿਊਨਿਟੀ ਹਾਲ (ਅਬੋਹਰ ਪੈਲੇਸ) ਵਿਖੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਦੇਹ ਵਪਾਰ ਦਾ ਕਾਰੋਬਾਰ ਕਰਨ ਦੇ ਦੋਸ਼ ‘ਚ ਪੈਲੇਸ ਸੰਚਾਲਕ ਰਜਿੰਦਰ ਉਰਫ ਰਾਮਾ ਸੇਤੀਆ ਸਮੇਤ 7 ਲੋਕਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਬੋਹਰ ਪੈਲੇਸ ਵਿਖੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਔਰਤਾਂ ਸਮੇਤ 7 ਲੋਕ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਸ ਸਬੰਧੀ ਗੁਪਤ ਜਾਣਕਾਰੀ ਮਿਲੀ ਸੀ ਕਿ ਅਬੋਹਰ ਪੈਲੇਸ ‘ਚ ਪੈਲੇਸ ਦਾ ਸੰਚਾਲਕ ਰਾਮਾ ਸੇਤੀਆ ਆਪਣੇ ਸਾਥੀਆਂ ਸਮੇਤ ਪਿਛਲੇ 4 ਮਹੀਨਿਆਂ ਤੋਂ ਇਥੇ ਵੱਖ-ਵੱਖ ਸ਼ਹਿਰਾਂ ਦੀਆਂ ਕੁੜੀਆਂ ਨੂੰ ਲਿਆ ਕੇ ਸੈਕਸ ਰੈਕੇਟ ਚਲਾ ਰਿਹਾ ਹੈ।

ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ 1 ਦੇ ਇੰਚਾਰਜ ਅੰਗਰੇਜ਼ ਦੀ ਅਗਵਾਈ ਪੁਲਿਸ ਨੇ ਛਾਪਾ ਮਾਰ ਕੇ ਪੈਲੇਸ ਸੰਚਾਲਕ ਰਾਜਿੰਦਰ ਸੇਤੀਆ ਸਮੇਤ 7 ਲੋਕਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ‘ਚ 2 ਔਰਤਾਂ ,4 ਵਿਅਕਤੀ ਅਤੇ ਇੱਕ ਪੈਲੇਸ ਸੰਚਾਲਕ ਸ਼ਾਮਿਲ ਹਨ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ 1 ਕਾਰ ,ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਕੀਤਾ ਹੈ।

ਅਬੋਹਰ ਪੈਲੇਸ ਵਿਖੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਔਰਤਾਂ ਸਮੇਤ 7 ਲੋਕ ਗ੍ਰਿਫ਼ਤਾਰ

ਦੱਸ ਦੇਈਏ ਕਿ ਰਾਮ ਸੇਤੀਆ ਨੇ ਇਸ ਪੈਲੇਸ ਨੂੰ ਕੁਝ ਸਮੇਂ ਤੋਂ ਠੇਕੇ ‘ਤੇ ਲਿਆ ਸੀ। ਜਾਣਕਾਰੀ ਅਨੁਸਾਰ ਸੈਕਸ ਰੈਕਟ ਚਲਾਉਣ ਵਾਲੇ ਲੋਕ ਗਾਹਕਾਂ ਤੋਂ 2000 ਤੋਂ 20000 ਤੱਕ ਵਸੂਲ ਕਰਦੇ ਸਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਇਹ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ , ਜੋ ਹੁਣ ਬੰਦ ਹੋ ਗਿਆ ਹੈ।
-PTCNews