ਆਰਕੈਸਟਰਾ ਬਹਾਨੇ ਕਰਵਾਉਂਦੇ ਸੀ 'ਗੰਦਾ ਧੰਦਾ', ਮਨ੍ਹਾ ਕਰਨ 'ਤੇ ਮਾਰਦੇ ਸੀ ਗਰਮ ਚਿਮਟੇ

By Shanker Badra - September 22, 2020 11:09 am

ਆਰਕੈਸਟਰਾ ਬਹਾਨੇ ਕਰਵਾਉਂਦੇ ਸੀ 'ਗੰਦਾ ਧੰਦਾ', ਮਨ੍ਹਾ ਕਰਨ 'ਤੇ ਮਾਰਦੇ ਸੀ ਗਰਮ ਚਿਮਟੇ:ਪਟਿਆਲਾ : ਮੰਦਹਾਲੀ ਤੇ ਮਜਬੂਰੀ ਨਾਲ ਜੂਝਦੀਆਂ ਕੁੜੀਆਂ ਨੂੰ ਆਰਕੈਸਟਰਾ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਜਿਸਮ ਫਿਰੋਸ਼ੀ ਦਾ ਗੰਦਾ ਧੰਦਾ ਕਰਵਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਹ ਖ਼ੁਲਾਸਾ ਇਸ ਗਿਰੋਹ ਦੇ ਚੁੰਗਲ 'ਚੋਂ ਡੇਢ ਸਾਲ ਬਾਅਦ ਭੱਜ ਕੇ ਆਈ ਲੜਕੀ ਵੱਲੋਂ ਕੀਤਾ ਗਿਆ ਹੈ, ਜਿਸ ਨੇ ਪਟਿਆਲਾ ਪਹੁੰਚ ਕੇ ਸਾਰੀ ਕਹਾਣੀ ਪੁਲਿਸ ਨੂੰ ਦੱਸੀ।

ਪਾਕਿਸਤਾਨ ’ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਲੜਕੀ ਅਗਵਾ

ਆਰਕੈਸਟਰਾ ਬਹਾਨੇ ਕਰਵਾਉਂਦੇ ਸੀ 'ਗੰਦਾ ਧੰਦਾ', ਮਨ੍ਹਾ ਕਰਨ 'ਤੇ ਮਾਰਦੇ ਸੀ ਗਰਮ ਚਿਮਟੇ

ਲੜਕੀ ਵੱਲੋਂ ਕੀਤੇ ਖੁਲਾਸਿਆਂ ਤੋਂ ਬਾਅਦ, ਪੁਲਿਸ ਥਾਣਾ ਸਿਵਲ ਲਾਈਨ ਨੇ ਇਸ ਮਾਮਲੇ 'ਚ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ 'ਚੋਂ ਇੱਕ ਪਟਿਆਲਾ ਦੇ ਤਫੱਜ਼ਲਪੁਰਾ ਦਾ ਰਹਿਣ ਵਾਲਾ ਓਮ ਪ੍ਰਕਾਸ਼ ਪੁੱਤਰ ਚੰਦਰ ਭਾਨ ਅਤੇ ਦੂਜਾ ਕੋਲਕਾਤਾ ਦੀ ਨੈਨਸੀ ਉਰਫ ਨੈਨਾ ਗਿੱਲ ਵਾਸੀ ਰਾਜਾ ਘਾਟ ਰੋਡ, ਜੋੜਾ ਮੰਦਿਰ, ਨਿਊ ਨਰਸਿੰਗ ਹੋਮ ਸੂਰਿਆ ਅਪਾਰਟਮੈਂਟ ਕੋਲਕਾਤਾ ਸ਼ਾਮਲ ਹਨ।

ਆਰਕੈਸਟਰਾ ਬਹਾਨੇ ਕਰਵਾਉਂਦੇ ਸੀ 'ਗੰਦਾ ਧੰਦਾ', ਮਨ੍ਹਾ ਕਰਨ 'ਤੇ ਮਾਰਦੇ ਸੀ ਗਰਮ ਚਿਮਟੇ

ਇਨ੍ਹਾਂ ਦੋਵਾਂ ਜਣਿਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 370, 370 ਏ, 342, 323, 506, 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਓਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ 24 ਸਤੰਬਰ ਤੱਕ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

ਆਰਕੈਸਟਰਾ ਬਹਾਨੇ ਕਰਵਾਉਂਦੇ ਸੀ 'ਗੰਦਾ ਧੰਦਾ', ਮਨ੍ਹਾ ਕਰਨ 'ਤੇ ਮਾਰਦੇ ਸੀ ਗਰਮ ਚਿਮਟੇ

ਜਾਣਕਾਰੀ ਦਿੰਦੇ ਹੋਏ 23 ਸਾਲਾ ਲੜਕੀ ਨੇ ਦੱਸਿਆ ਕਿ ਘਰੇਲੂ ਆਰਥਿਕ ਤੰਗੀ ਕਾਰਨ ਉਹ ਓਮ ਪ੍ਰਕਾਸ਼ ਕੋਲ ਆਰਕੈਸਟਰਾ 'ਚ ਕੰਮ ਕਰਨ ਲੱਗ ਪਈ। ਕੰਮ 'ਚੋਂ ਗ਼ੁਜ਼ਾਰੇ ਲਾਇਕ ਪੈਸੇ ਨਾ ਮਿਲਦੇ ਦੇਖ ਲੜਕੀ ਨੇ ਓਮ ਪ੍ਰਕਾਸ਼ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗਿਆ, ਕਿ ਕੋਲਕਾਤਾ 'ਚ ਆਰਕੈਸਟਰਾ ਦੇ ਕੰਮ 'ਚ ਜ਼ਿਆਦਾ ਪੈਸੇ ਮਿਲਦੇ ਹਨ।

educare

ਲਗਭਗ ਡੇਢ ਸਾਲ ਪਹਿਲਾਂ ਓਮ ਪ੍ਰਕਾਸ਼ ਨੇ ਉਸ ਲੜਕੀ ਨੂੰ ਕੋਲਕਾਤਾ ਵਿਖੇ ਨੈਨਾ ਗਿੱਲ ਨਾਂਅ ਦੀ ਔਰਤ ਕੋਲ ਭੇਜ ਦਿੱਤਾ। ਪਹਿਲਾਂ-ਪਹਿਲ ਤਾਂ ਨੈਨਾ ਗਿੱਲ ਦਾ ਵਰਤਾਰਾ ਠੀਕ ਰਿਹਾ, ਪਰ ਬਾਅਦ ਵਿੱਚ ਉਹ ਉਸ ਲੜਕੀ ਤੋਂ ਜ਼ਬਰਦਸਤੀ ਜਿਸਮ ਫ਼ਰੋਸ਼ੀ ਦਾ ਧੰਦਾ ਕਰਵਾਉਣ ਲੱਗ ਪਈ।

ਲੜਕੀ ਨੇ ਦੱਸਿਆ ਕਿ ਮਨ੍ਹਾ ਕਰਨ 'ਤੇ ਨੈਨਾ ਗਿੱਲ ਨੇ ਉਸ ਨੂੰ ਤਸੀਹੇ ਦੇਣ ਸ਼ੁਰੂ ਕਰ ਦਿੱਤੇ। ਉਸ ਦੇ ਜਿਸਮ 'ਤੇ ਗਰਮ ਚਿਮਟੇ ਤੱਕ ਲਾਏ ਗਏ। 10-10 ਕੁੜੀਆਂ ਨੂੰ ਇੱਕੋ ਕਮਰੇ 'ਚ ਜਾਨਵਰਾਂ ਵਾਂਗ ਤਾੜ ਕੇ ਰੱਖਿਆ ਜਾਂਦਾ ਸੀ ਤੇ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਸੀ। ਪਟਿਆਲਾ ਦੀ ਇਹ ਲੜਕੀ ਹੁਣ ਕਿਸੇ ਤਰ੍ਹਾਂ ਮੌਕਾ ਪਾ ਕੇ ਉੱਥੋਂ ਭੱਜਣ 'ਚ ਕਾਮਯਾਬ ਹੋਈ ਹੈ। ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews

adv-img
adv-img