ਮੁੱਖ ਖਬਰਾਂ

ਪੈਲੇਸ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ,3 ਕੁੜੀਆਂ ਸਮੇਤ 12 ਕਾਬੂ   

By Shanker Badra -- April 03, 2021 10:48 am

ਮਲੋਟ : ਥਾਣਾ ਲੰਬੀ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਰਹੱਦੀ ਮੰਡੀ ਕਿੱਲਿਆਂਵਾਲੀ ਵਿਖੇ ਇਕ ਰਿਜ਼ਾਰਟ 'ਚ ਚੱਲ ਰਹੇ ਦੇਹ ਵਪਾਰਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਸੰਚਾਲਕਾਂ ਅਤੇ ਗਾਹਕਾਂ ਸਮੇਤ 9 ਵਿਅਕਤੀਆਂ ਅਤੇ 3 ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਇਕ ਮੁੱਖ ਦੋਸ਼ੀ ਫਰਾਰ ਹੈ।

Sex Rackets Busted at In Lambi , 3 girls Including 12 Arrested ਪੈਲੇਸ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ,3 ਕੁੜੀਆਂ ਸਮੇਤ 12 ਕਾਬੂ

ਜਾਣਕਾਰੀ ਅਨੁਸਾਰ ਥਾਣਾ ਲੰਬੀ ਦੀ ਪੁਲਿਸ ਨੂੰ ਮੁਖ਼ਬਰ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਇਕ ਪੈਲੇਸ ਵਿੱਚ ਬਣੇ ਅੰਡਰ ਗਰਾਉਂਡ ਕਮਰਿਆਂ ਵਿਚ ਹਾਈ ਪ੍ਰੋਫਾਈਲ ਦੇਹ ਵਪਾਰ ਦਾ ਅੱਡਾ ਚੱਲਦਾ ਹੈ ,ਜਿੱਥੇ ਨਾਲ ਦੇ ਰਾਜਾਂ ਤੋਂ ਗਰੀਬ ਕੁੜੀਆਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਇਸ ਅੱਡੇ ’ਤੇ ਆਸ-ਪਾਸ ਦੇ ਸ਼ਹਿਰਾਂ ਤੋਂ ਗਾਹਕ ਵੀ ਆਉਂਦੇ ਹਨ।

Sex Rackets Busted at In Lambi , 3 girls Including 12 Arrested ਪੈਲੇਸ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ,3 ਕੁੜੀਆਂ ਸਮੇਤ 12 ਕਾਬੂ

ਥਾਣੇਦਾਰ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕਿੱਲਿਆਂਵਾਲੀ ਰੋਡ ਸਥਿਤ ਇਕ ਰਿਜ਼ਾਰਟ 'ਚ ਦੂਜੇ ਰਾਜਾਂ ਤੋਂ ਔਰਤਾਂ ਲਿਆ ਕੇ ਦੇਹ ਵਪਾਰ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਜਦ ਰਿਜ਼ੋਰਟ 'ਚ ਛਾਪਾਮਾਰੀ ਕੀਤੀ।

Sex Rackets Busted at In Lambi , 3 girls Including 12 Arrested ਪੈਲੇਸ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ,3 ਕੁੜੀਆਂ ਸਮੇਤ 12 ਕਾਬੂ

ਪੁਲਿਸ ਨੇ ਰਿਜ਼ੋਰਟ 'ਚ ਬਣੇ ਅੰਡਰ ਗਰਾਉਂਡ ਕਮਰਿਆਂ 'ਚੋਂ ਤਿੰਨ ਲੜਕੀਆਂ ਜੋ ਕਿ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਸਨ ਨੂੰ ਕਾਬੂ ਕਰਨ ਤੋਂ ਇਲਾਵਾ ਬਿਨਾਂ ਲਾਇਸੈਂਸ ਤੋਂ ਚਲਾਏ ਜਾ ਰਹੇ ਸ਼ਰਾਬ ਦੇ ਠੇਕੇ ਦਾ ਵੀ ਪਰਦਾਫਾਸ਼ ਕੀਤਾ।ਪੁਲਿਸ ਨੇ ਮੌਕੇ 'ਤੋਂ 72 ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਪੁਲਿਸ ਨੇ ਉਥੋਂ ਦੋ ਕਾਰਾਂ, ਇਕ ਮੋਟਰਸਾਇਕਲ ਬਰਾਮਦ ਕੀਤਾ। ਜਿਸ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 10 ਲੋਕਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।

Ministry of Home Affairs refused permission to a Sikh jatha for Pakistan , SGPC fumes ਪੈਲੇਸ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ,3 ਕੁੜੀਆਂ ਸਮੇਤ 12 ਕਾਬੂ

ਇਸ ਮੌਕੇ ਪੁਲਿਸ ਨੇ ਸੰਚਾਲਕਾਂ ਵਿਚ ਕੇਸ਼ਵ ਕੁਮਾਰ ਵਾਸੀ ਸੰਗਰੀਆ, ਨਵਪ੍ਰੀਤ ਸਿੰਘ ਵਾਸੀ ਭਾਖਰਪੁਰਾ ਡੇਰਾਬੱਸੀ ਅਤੇ ਨਿੱਕਾ ਸਿੰਘ ਵਾਸੀ ਬਠਿੰਡਾ, ਗਾਹਕ ਸੁੱਖਾ ਸਿੰਘ , ਸ਼ਿਵਮ ਗਰਗ ,ਸ਼ੰਕਰ ਗਰਗ , ਸੰਜੈ ਕੁਮਾਰ ਵਾਸੀ ਸਿਰਸਾ, ਪ੍ਰਵੇਸ਼ ਕੁਮਾਰ ਵਾਸੀ ਕਿੱਲਿਆਵਾਲੀ ਅਤੇ ਉਮੇਸ਼ ਕੁਮਾਰ ਨੂੰ ਕਾਬੂ ਕਰ ਲਿਆ। ਇਸ ਮਾਮਲੇ ਵਿਚ ਮੁੱਖ ਸਰਗਨ ਸੁਰਿੰਦਰ ਕੁਮਾਰ ਵਾਸੀ ਬਠਿੰਡਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।

-PTCNews

  • Share