Fri, Apr 19, 2024
Whatsapp

ਕੌਣ ਦਵੇਗਾ ਬਾਗੀ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਸ਼ਰਨ, ਜਾਣੋ!

Written by  Joshi -- January 30th 2018 02:33 PM -- Updated: January 30th 2018 02:41 PM
ਕੌਣ ਦਵੇਗਾ ਬਾਗੀ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਸ਼ਰਨ, ਜਾਣੋ!

ਕੌਣ ਦਵੇਗਾ ਬਾਗੀ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਸ਼ਰਨ, ਜਾਣੋ!

Sikhs for justice: ਵਿੱਕੀ ਗੌਂਡਰ ਐਨਕਾਊਂਟਰ ਤੋਂ ਬਾਅਦ ਸਿੱਖਸ ਫਾਰ ਜਸਟਿਸ ਦਾ ਬਾਗੀ ਨੌਜਵਾਨਾਂ ਨੂੰ ਸੁਨੇਹਾ, ਦਿੱਤੀ ਜਾਵੇਗੀ ਵਿਦੇਸ਼ਾਂ 'ਚ ਸ਼ਰਨ ਐਸ.ਐਫ.ਜੇ ਭਾਵ ਸਿੱਖਸ ਫਾਰ ਜਸਟਿਸ 'ਤੇ ਪੰਜਾਬ ਦੇ ਗੈਂਗਸਟਰਾਂ ਲਈ ਇੱਕ ਵੀਡੀਓ ਜਾਰੀ ਕਰ ਕੇ ਉਹਨਾਂ ਨੂੰ ਖਾਲਿਸਤਾਨ ਬਣਾਉਣ ਲਈ ਉਕਸਾਉਣ ਦੇ ਦੋਸ਼ ਲੱਗੇ ਹਨ।  ਸਿੱਖਸ ਫਾਰ ਜਸਟਿਸ ਵੱਲੋਂ ਗੈਂਗਵਾਰਾਂ ਦੇ ਰਾਹ ਪਈ ਪੰਜਾਬ ਦੀ ਜਵਾਨੀ ਨੂੰ "ਪੰਥ ਤੇ ਗ੍ਰੰਥ ਲਈ ਲੜ੍ਹਨ" ਦੀ ਸਲਾਹ ਦਿੱਤੀ ਗਈ ਹੈ। SFJ message to Punjab Gangsters: ਸਿਰਫ ਇੰਨ੍ਹਾ ਹੀ ਨਹੀਂ ਇਸ ਸੰਸਥਾ ਨੇ ਬਾਗੀ ਨੌਜਵਾਨਾਂ ਨੂੰ ਅਜਿਹਾ ਕਰਨ 'ਤੇ ਵਿਦੇਸ਼ਾਂ 'ਚ ਪੱਕੇ ਹੋਣ ਅਤੇ ਕਾਨੂੰਨੀ ਤੌਰ 'ਤੇ ਸ਼ਰਨ ਦੇਣ ਦਾ ਭਰੋਸਾ ਵੀ ਦਵਾਇਆ ਹੈ। SFJ message to Punjab Gangsters: ਕੌਣ ਦਵੇਗਾ ਬਾਗੀ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਸ਼ਰਨ, ਜਾਣੋ!Sikhs for justice: ਐਸ.ਐਫ.ਜੇ ਨੇ ਪੰਜਾਬ ਦੇ ਗੈਂਗਸਟਰਾਂ ਨੂੰ ਦਹਿਸ਼ਤਗਰਦ ਸਰਕਾਰ ਦੀ ਗੋਲੀ ਨਾਲ ਮਰਨ ਦੀ ਬਜਾਏ ਸਿੱਖਾਂ ਨੂੰ ਭਾਰਤ ਤੋਂ ਆਜ਼ਾਦ ਕਰਵਾਉਣ ਲਈ ਕੁਰਬਾਨੀ ਦੇਣ ਲਈ ਕਹਿ ਕੇ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਉਹਨਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਵੱਖਰਾ ਸੂਬਾ ਭਾਵ ਖਾਲਿਸਤਾਨ ਬਣਾਉਣ ਲਈ ਉਕਸਾਉਣ ਨਾਲ ਪੰਜਾਬ ਪੁਲਿਸ ਹੁਣ ਹੋਰ ਵੀ ਸਤਰਕ ਹੋ ਗਈ ਹੈ। ਇਸ ਮਾਮਲੇ 'ਤੇ ਆਈ ਜੀ ਨੇ ਭਰੋਸਾ ਦਵਾਉਂਦਿਆਂ ਕਿਹਾ ਹੈ ਕਿ ਐਸ.ਐਫ.ਜੇ ਦੀਆਂ ਕਾਰਗੁਜ਼ਾਰੀਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਤਾਂ ਜੋ ਪੰਜਾਬ ਦੇ ਮਾਹੌਲ ਨੂੰ ਵਿਗੜਣ ਤੋਂ ਬਚਾਇਆ ਜਾ ਸਕੇ। —PTC News


Top News view more...

Latest News view more...