Fri, Apr 26, 2024
Whatsapp

ਲੰਗਰ ਰਸਦ 'ਤੇ ਜੀਐਸਟੀ ਰਿਫੰਡ ਦੀ ਪਹਿਲੀ ਕਿਸ਼ਤ ਆਉਣ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ

Written by  Jashan A -- June 13th 2019 06:02 PM
ਲੰਗਰ ਰਸਦ 'ਤੇ ਜੀਐਸਟੀ ਰਿਫੰਡ ਦੀ ਪਹਿਲੀ ਕਿਸ਼ਤ ਆਉਣ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ

ਲੰਗਰ ਰਸਦ 'ਤੇ ਜੀਐਸਟੀ ਰਿਫੰਡ ਦੀ ਪਹਿਲੀ ਕਿਸ਼ਤ ਆਉਣ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ

ਲੰਗਰ ਰਸਦ 'ਤੇ ਜੀਐਸਟੀ ਰਿਫੰਡ ਦੀ ਪਹਿਲੀ ਕਿਸ਼ਤ ਆਉਣ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ,ਸ੍ਰੀ ਅੰਮ੍ਰਿਤਸਰ ਸਾਹਿਬ: ਐਨਡੀਏ ਸਰਕਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਮੇਤ ਗੁਰਦੁਆਰਿਆਂ ਵਿਚ ਲੰਗਰ ਵਾਸਤੇ ਇਸਤੇਮਾਲ ਹੁੰਦੀ ਸਮੱਗਰੀ ਉੱਤੇ ਲੱਗੇ ਜੀਐਸਟੀ ਨੂੰ ਵਾਪਸ ਕਰਨ ਦੀ ਪ੍ਰਕਿਰਿਆ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। [caption id="attachment_306324" align="aligncenter" width="300"]gst ਲੰਗਰ ਰਸਦ 'ਤੇ ਜੀਐਸਟੀ ਰਿਫੰਡ ਦੀ ਪਹਿਲੀ ਕਿਸ਼ਤ ਆਉਣ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ[/caption] ਮਿਲੀ ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਵਲੋਂ ਹੁਣ ਤਕ ਇਕ ਕਰੋੜ 53 ਲੱਖ ਰੁਪਏ ਜੀ ਐਸ ਟੀ ਦੇ ਭਰੇ ਗਏ ਹਨ। ਜਿਸ ਵਿਚੋਂ 57 ਲੱਖ 45 ਹਜਾਰ ਰਿਫੰਡ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਹੋਰ ਪੜ੍ਹੋ:ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਇਸ਼ਨਾਨ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਸੰਗਲਾਂ ਦੀ ਕਾਰ ਸੇਵਾ ਹੋਈ ਆਰੰਭ ਤੁਹਾਨੂੰ ਦੱਸ ਦੇਈਏ ਕਿ ਇਹ ਜੀਐਸਟੀ ਰੀਫੰਡ ਦੀ ਪਹਿਲੀ ਕਿਸ਼ਤ ਹੈ ਅਤੇ ਇਸ ਤੋਂ ਬਾਅਦ ਇਹ ਰਿਫੰਡ ਹਰ ਤਿੰਨ ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜਾਰੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੀ ਐਨਡੀਏ ਸਰਕਾਰ ਨੇ 'ਸੇਵਾ ਭੋਜ ਯੋਜਨਾ' ਤਹਿਤ ਵਿੱਤੀ ਮੱਦਦ ਦੇ ਕੇ ਲੰਗਰ ਰਸਦ ਨੂੰ ਜੀਐਸਟੀ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਸੀ। ਇਹ ਸਕੀਮ ਤਹਿਤ ਗੁਰਦੁਆਰਿਆਂ ਅਤੇ ਲੰਗਰ ਛਕਾਉਣ ਵਾਲੀਆਂ ਹੋਰ ਧਾਰਮਿਕ ਸੰਸਥਾਵਾਂ ਉੱਤੇ ਲੱਗਣ ਵਾਲੇ ਕੇਂਦਰੀ ਜੀਐਸਟੀ ਅਤੇ ਆਈਜੀਐਸਟੀ ਨੂੰ ਵਾਪਸ ਮੋੜਣ ਦਾ ਫੈਸਲਾ ਕੀਤਾ ਸੀ। -PTC News


Top News view more...

Latest News view more...