SGPC ਦੇ ਬਜਟ ਇਜਲਾਸ ਦੀ ਕਾਰਵਾਈ ਕਾਰਵਾਈ ਜਾਰੀ ,ਪੇਸ਼ ਕੀਤਾ ਜਾਵੇਗਾ ਬਜਟ

SGPC ਦੇ ਬਜਟ ਇਜਲਾਸ ਦੀ ਕਾਰਵਾਈ ਕਾਰਵਾਈ ਜਾਰੀ ,ਪੇਸ਼ ਕੀਤਾ ਜਾਵੇਗਾਬਜਟ   

SGPC ਦੇ ਬਜਟ ਇਜਲਾਸ ਦੀ ਕਾਰਵਾਈ ਕਾਰਵਾਈ ਜਾਰੀ ,ਪੇਸ਼ ਕੀਤਾ ਜਾਵੇਗਾ ਬਜਟ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੀ ਕਾਰਵਾਈ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਆਰੰਭ ਹੋ ਗਈ ਹੈ।ਅਰਦਾਸ ਉਪਰੰਤ ਬਜਟ ਇਜਲਾਸ ਸ਼ੁਰੂ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਵਲੋਂ ਬਜਟ ਇਜਲਾਸ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ।

SGPC ਦੇ ਬਜਟ ਇਜਲਾਸ ਦੀ ਕਾਰਵਾਈ ਕਾਰਵਾਈ ਜਾਰੀ ,ਪੇਸ਼ ਕੀਤਾ ਜਾਵੇਗਾਬਜਟ

ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਵਿਦਿਆ ਫੰਡ, ਵਿੱਦਿਅਕ ਅਦਾਰੇ, ਟਰੱਸਟ ਅਤੇ ਸਮੂਹ ਗੁਰੂਦੁਆਰਾ ਸਾਹਿਬਾਨ ਦਾ ਸੁਚਾਰੂ ਪ੍ਰਬੰਧ ਚਲਾਉਣ ਸਬੰਧੀ ਬਜਟਪੇਸ਼ ਕੀਤਾ ਜਾਵੇਗਾ। ਕੋਰੋਨਾ ਕਾਰਨ 6 ਮਹੀਨੇ ਦੀ ਦੇਰੀ ਨਾਲ ਬਜਟ ਇਜਲਾਸਹੋ ਰਿਹਾ ਹੈ। ਲਾਕਡਾਊਨ ਦੀਆਂ ਪਾਬੰਦੀਆਂ ਕਾਰਨ ਸੰਗਤ ਘੱਟਣ ਨਾਲ ਗੋਲਕਘਟੀ ਹੈ।

SGPC ਦੇ ਬਜਟ ਇਜਲਾਸ ਦੀ ਕਾਰਵਾਈ ਕਾਰਵਾਈ ਜਾਰੀ ,ਪੇਸ਼ ਕੀਤਾ ਜਾਵੇਗਾਬਜਟ

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ , ਗਿਆਨੀ ਹਰਮਿਤਰ ਸਿੰਘ ਸਮੇਤ 5 ਸਿੰਘ ਸਾਹਿਬਾਨ ਹਾਜ਼ਿਰ ਹਨ।

SGPC ਦੇ ਬਜਟ ਇਜਲਾਸ ਦੀ ਕਾਰਵਾਈ ਕਾਰਵਾਈ ਜਾਰੀ ,ਪੇਸ਼ ਕੀਤਾ ਜਾਵੇਗਾਬਜਟ

ਇਸ ਦੇ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ , ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਮੌਜੂਦ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀਵਾਲ ਵਲੋਂ ਅੱਜ ਦੇ ਬਜਟ ਇਜਲਾਸ ਸਬੰਧੀ ਪਤ੍ਰਿਕਾ ਪੜ੍ਹ ਕੇ ਸੁਣਾਉਣ ਨਾਲ ਇਜਲਾਸ ਦੀ ਕਾਰਵਾਈ ਸ਼ੁਰੂ ਹੋਈ ਹੈ।

-PTCNews