Fri, Apr 19, 2024
Whatsapp

ਹੁਲੜਬਾਜ਼ਾਂ ਵੱਲੋਂ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਮੰਦਭਾਗਾ : ਸ਼੍ਰੋਮਣੀ ਕਮੇਟੀ

Written by  Shanker Badra -- September 15th 2020 08:28 PM
ਹੁਲੜਬਾਜ਼ਾਂ ਵੱਲੋਂ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਮੰਦਭਾਗਾ : ਸ਼੍ਰੋਮਣੀ ਕਮੇਟੀ

ਹੁਲੜਬਾਜ਼ਾਂ ਵੱਲੋਂ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਮੰਦਭਾਗਾ : ਸ਼੍ਰੋਮਣੀ ਕਮੇਟੀ

ਹੁਲੜਬਾਜ਼ਾਂ ਵੱਲੋਂ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਮੰਦਭਾਗਾ : ਸ਼੍ਰੋਮਣੀ ਕਮੇਟੀ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਰਾਵਾਂ ਨਜ਼ਦੀਕ ਕੁਝ ਲੋਕਾਂ ਵੱਲੋਂ ਕੀਤੀ ਗਈ ਹੁਲੜਬਾਜ਼ੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਹੁਲੜਬਾਜ਼ੀ ਕਰਨ ਵਾਲੇ ਲੋਕ ਬੀਤੇ ਦਿਨ ਤੋਂ ਧਰਨਾ ਲਗਾਉਣ ਵਾਲੀਆਂ ਸਤਿਕਾਰ ਕਮੇਟੀਆਂ ਵਿੱਚੋਂ ਨਹੀਂ ਸਨ, ਸਗੋਂ ਇਹ ਜਾਣਬੁਝ ਕੇ ਮਾਹੌਲ ਖਰਾਬ ਕਰਨ ਦੀ ਮਨਸ਼ਾ ਨਾਲ ਆਏ ਸਨ। [caption id="attachment_431138" align="aligncenter" width="259"] ਹੁਲੜਬਾਜ਼ਾਂ ਵੱਲੋਂ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਮੰਦਭਾਗਾ : ਸ਼੍ਰੋਮਣੀ ਕਮੇਟੀ[/caption] ਇਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਨਿਵਾਸ ਨਜ਼ਦੀਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਿਰੁੱਧ ਜਦੋਂ ਅਪਸ਼ਬਦ ਲਿਖੇ ਬੋਰਡ ਲਗਾਉਣ ਦਾ ਯਤਨ ਕੀਤਾ ਤਾਂ ਰੋਕਣ ’ਤੇ ਇਨ੍ਹਾਂ ਨੇ ਹਥਿਆਰਾਂ ਨਾਲ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਆਖਿਆ ਕਿ ਅਜਿਹੇ ਸ਼ਰਾਰਤੀ ਲੋਕ ਜਾਣਬੁਝ ਕੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਅਜਿਹਾ ਕਰਦਿਆਂ ਉਹ ਇਹ ਵੀ ਭੁੱਲ ਰਹੇ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀ ਇਕ ਮਰਯਾਦਾ ਹੈ। ਸੰਗਤਾਂ ਦੀਆਂ ਭਾਵਨਾਵਾਂ ਇਸ ਪਾਵਨ ਅਸਥਾਨ ਨਾਲ ਜੁੜੀਆਂ ਹੋਈਆਂ ਹਨ, ਜਦਕਿ ਜਾਣਬੁਝ ਕੇ ਮਾਹੌਲ ਖਰਾਬ ਕਰਨ ਵਾਲੇ ਲੋਕ ਇਨ੍ਹਾਂ ਭਾਵਨਾਵਾਂ ਦਾ ਵੀ ਖ਼ਿਆਲ ਨਹੀਂ ਕਰ ਰਹੇ। [caption id="attachment_431133" align="aligncenter" width="300"] ਹੁਲੜਬਾਜ਼ਾਂ ਵੱਲੋਂ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਮੰਦਭਾਗਾ : ਸ਼੍ਰੋਮਣੀ ਕਮੇਟੀ[/caption] ਸ਼੍ਰੋਮਣੀ ਕਮੇਟੀ ਬੁਲਾਰੇ ਨੇ ਕਿਹਾ ਕਿ ਬੀਤੇ ਦਿਨ ਤੋਂ ਸਤਿਕਾਰ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਅਹੁਦੇਦਾਰਾਂ ਅਤੇ ਅਧਿਕਾਰੀਆਂ ਦੀਆਂ ਬੈਠਕਾਂ ਹੋਈਆਂ ਹਨ। ਪਰੰਤੂ ਇਸੇ ਦੌਰਾਨ ਕੁਝ ਲੋਕ ਮੌਕੇ ਦਾ ਫਾਇਦਾ ਉਠਾ ਕੇ ਮਾਹੌਲ ਖਰਾਬ ਕਰਨ ਲਈ ਪੁੱਜੇ ਸਨ। [caption id="attachment_431136" align="aligncenter" width="300"] ਹੁਲੜਬਾਜ਼ਾਂ ਵੱਲੋਂ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਮੰਦਭਾਗਾ : ਸ਼੍ਰੋਮਣੀ ਕਮੇਟੀ[/caption] ਅਜਿਹੇ ਲੋਕਾਂ ਤੋਂ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ’ਤੇ ਸਿੱਖ ਕੌਮ ਦੀਆਂ ਸਤਿਕਾਰਤ ਸ਼ਖ਼ਸੀਅਤਾਂ ਵਿਰੁੱਧ ਵੀ ਮਾੜੀ ਸ਼ਬਦਾਵਲੀ ਵਰਤ ਰਹੇ ਹਨ। ਇਹ ਲੋਕ ਸਿੱਖ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਜਾਣਬੁਝ ਕੇ ਉਲਝਾਉਂਦੇ ਹਨ। ਵਿਚਾਰ ਦੇ ਮਾਧਿਅਮ ਦੁਆਰਾ ਹੀ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। -PTCNews


Top News view more...

Latest News view more...